ਨਵੀਂ ਦਿੱਲੀ— ਟਾਟਾ ਮੋਟਰਸ ਦੀ ਪੂਰਨ ਮਲਕੀਅਤ ਵਾਲੀ ਬ੍ਰਿਤਾਨੀ ਇਕਾਈ ਜੈਗੁਆਰ ਲੈਂਡਰੋਵਰ ਦੀ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੀ ਸੁਪਰ ਕਾਰ ਐਫ-ਟਾਈਪ ਜੈਗੁਆਰ ਐੱਸ.ਵੀ.ਆਰ. ਦੀ ਕੀਮਤ ਇਕ ਲੱਖ 10 ਹਜ਼ਾਰ ਪੌਂਡ (ਕਰੀਬ 85 ਲੱਖ ਰੁਪਏ) ਤੋਂ ਸ਼ੁਰੂ ਹੋਵੇਗੀ।
ਕੰਪਨੀ ਨੇ ਅੱਜ ਕੀਮਤਾਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਜੈਗੁਆਰ ਐੱਸ.ਵੀ.ਆਰ. ਦੀ ਕੀਮਤ ਇਕ ਲੱਖ 10 ਹਜ਼ਾਰ ਪੌਂਡ ਅਤੇ ਕੰਵਰਟੀਬਲ ਦੀ ਕੀਮਤ 115485 ਪੌਂਡ ਹੋਵੇਗੀ। ਕਾਰ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। 5 ਲੀਟਰ ਵੀ8 ਇੰਜਣ ਵਾਲੀ ਇਸ ਕਾਰ ਦੀ ਪਾਵਰ 575 ਪੀ.ਐੱਸ. ਅਤੇ ਟਾਰਕ 700 ਨਿਊਟਨ ਮੀਟਰ ਹੈ। ਇਸ ਦੀ ਰਫਤਾਰ 200 ਮੀਲ (ਕਰੀਬ 320 ਕਿਲੋਮੀਟਰ) ਪ੍ਰਤੀ ਘੰਟਾ ਹੈ ਅਤੇ ਇਹ ਸਾਡੇ ਤਿੰਨ ਸੈਕਿੰਡ 'ਚ ਜ਼ੀਰੋ ਤੋਂ 60 ਮੀਲ ਪ੍ਰਤੀ ਘੰਟਾ ਦੀ ਰਫਤਾਰ ਹਾਸਲ ਕਰ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਹਰ ਮੌਸਮ ਦੇ ਅਨੁਕੂਲ ਹੈ। ਉਸ ਨੇ ਦੱਸਿਆ ਕਿ ਸੁਪਰਕਾਰ ਦੀ ਡਿਲੀਵਰੀ ਇਸ ਸਾਲ ਗਰਮੀਆਂ ਤੋਂ ਸ਼ੁਰੂ ਕੀਤੀ ਜਾਵੇਗੀ।
ਫਰਾਰੀ ਨੇ ਪੇਸ਼ ਕੀਤੀ ਸਭ ਤੋਂ ਤੇਜ਼ ਚੱਲਣ ਵਾਲੀ ਕਾਰ, ਕੀਮਤ 3.88 ਕਰੋੜ ਰੁਪਏ
NEXT STORY