ਨਵੀਂ ਦਿੱਲੀ– ਰਿਲਾਇੰਸ ਜੀਓ ਨੇ ਭਾਰਤੀ ਦੂਰਸੰਚਾਰ ਬਾਜ਼ਾਰ ’ਚ ਆਪਣੀ ਪਕੜ ਹੋਰ ਮਜਬੂਤ ਕਰ ਲਈ ਹੈ। ਕੰਪਨੀ ਨੇ ਮਈ, 2022 ’ਚ 31 ਲੱਖ ਤੋਂ ਜ਼ਿਆਦਾ ਨਵੇਂ ਮੋਬਾਇਲ ਗਾਹਕ ਜੋੜ ਹਨ। ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਸੁਨੀਲ ਮਿੱਤਲ ਦੀ ਅਗਵਾਈ ਵਾਲੀ ਭਾਰਤੀ ਏਅਰਟੈੱਲ ਨੇ ਮਈ ਮਹੀਨੇ ’ਚ 10.27 ਲੱਖ ਨਵੇਂ ਗਾਹਕ ਜੋੜੇ ਹਨ। ਇਸ ਤੋਂ ਬਾਅਦ ਇਸਦੇ ਮੋਬਾਇਲ ਗਾਹਕਾਂ ਦੀ ਗਿਣਤੀ ਵੱਧ ਕੇ 36.21 ਕਰੋੜ ਹੋ ਗਈ ਹੈ। ਟ੍ਰਾਈ ਦੇ ਮਹੀਨੇਵਾਰ ਅੰਕੜਿਆਂ ਮੁਤਾਬਕ, ਰਿਲਾਇੰਸ ਜੀਓ ਨੇ ਮਈ ਤਕ 31.11 ਲੱਖ ਵਾਇਰਲੈੱਸ ਗਾਹਕ ਜੋੜੇ ਹਨ। ਹੁਣ ਉਸਦੇ ਮੋਬਾਇਲ ਗਾਹਕਾਂ ਦੀ ਗਿਣਤੀ 40.87 ਕਰੋੜ ਹੋ ਗਈ ਹੈ। ਇਸੇ ਮਿਆਦ ’ਚ ਵੋਡਾਫੋਨ-ਆਈਡੀਆ ਨੇ ਆਪਣੇ 7.59 ਲੱਖ ਕੁਨੈਕਸ਼ਨ ਗੁਆਏ ਹਨ। ਉਸਦੇ ਮੋਬਾਇਲ ਗਾਹਕਾਂ ਦੀ ਗਿਣਤੀ ਘੱਟ ਕੇ 25.84 ਕਰੋੜ ਰਹਿ ਗਈ ਹੈ।
ਸ਼ਾਓਮੀ ਦੇ 3 ਨਵੇਂ ਸਮਾਰਟ ਟੀਵੀ ਲਾਂਚ, 4K ਰੈਜ਼ੋਲਿਊਸ਼ਨ ਨਾਲ ਮਿਲੇਗਾ 120Hz ਦਾ ਰਿਫ੍ਰੈਸ਼ ਰੇਟ
NEXT STORY