ਜਲੰਧਰ- 31 ਮਾਰਚ ਤੋਂ ਬਾਅਦ ਰਿਲਾਇੰਸ ਜਿਓ ਦੀ ਫਰੀ ਇੰਟਰਨੈੱਟ ਸਰਵਿਸ ਖਤਮ ਹੋ ਜਾਵੇਗੀ ਅਤੇ 1 ਅਪ੍ਰੈਲ ਤੋਂ ਤੁਹਾਨੂੰ ਟਾਪ ਅੱਪ ਰਿਚਾਰਜ ਕਰਾਉਣ ਤੋਂ ਬਾਅਦ ਫਾਇਦਾ ਚੱਕ ਸਕੋਗੇ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਤੁਹਾਨੂੰ ਇਸ ਮਹੀਨੇ 99 ਰੁਪਏ 'ਚ ਜਿਓ ਪ੍ਰਾਈਮ ਮੈਂਬਰਸ਼ਿਪ ਲੈਣੀ ਹੋਵੇਗੀ, ਜਿਸ 'ਚ ਸਿਰਫ ਡਾਟਾ ਲਈ ਪੈਸੇ ਖਰਚ ਕਰਨੇ ਹੋਣਗੇ। ਇਸ ਤੋਂ ਬਾਅਦ ਕਾਲਿੰਗ, SMS ਅਤੇ ਰੋਮਿੰਗ ਪੂਰੀ ਤਰ੍ਹਾਂ ਫਰੀ ਰਹੇਗੀ ਪਰ ਇਨ੍ਹਾਂ ਸਭ ਤੋਂ ਇਲਾਵਾ ਜਿਓ ਦੀ ਇਕ ਸਰਵਿਸ ਬਿਨਾ ਪਲਾਨ ਦੇ ਐਕਟਿਵ ਰਹੇਗੀ।
ਕਾਲਰ ਟਿਊਨ ਦੀ ਇਹ ਸਰਵਿਸ ਰਿਲਾਇੰਸ ਜਿਓ ਯੂਜ਼ਰਸ ਲਈ 1 ਅਪ੍ਰੈਲ ਤੋਂ ਬਾਅਦ ਵੀ ਫਰੀ ਰਹੇਗੀ, ਜਦ ਕਿ ਇਸ ਦੇ ਬਾਰੇ 'ਚ ਕਈ ਯੂਜ਼ਰਸ ਨੂੰ ਪਤਾ ਨਹੀਂ ਹੈ। ਕਾਲਰ ਟਿਊਨ ਲਈ ਟੈਲੀਕਾਮ ਕੰਪਨੀਆਂ ਸਰਵਿਸ ਅਤੇ Song ਦੋਵਾਂ ਦਾ ਵੱਖ-ਵੱਖ ਚਾਰਜ ਲੈਂਦੀ ਹੈ। ਅਜਹੇ 'ਚ ਤੁਹਾਡੇ ਕੋਲ ਜਿਓ ਸਿਮ ਹੈ ਤਾਂ ਕਾਲਰ ਟਿਊਨ ਫਰੀ 'ਚ ਅਕਟੀਵੇਟ ਕਰ ਸਕਦੇ ਹਨ।
ਜਿਓ ਦੀ ਫਰੀ ਕਾਲਰ ਟਿਊਨ ਨੂੰ ਲੈ ਕੇ ਕਸਟਮਰ ਕੇਅਰ ਨਾਲ ਗੱਲ-ਬਾਤ ਦੌਰਾਨ ਪਤਾ ਚੱਲਿਆ ਹੈ ਕਿ ਇਹ ਸਰਵਿਸ ਸਤੰਬਰ ਤੋਂ ਫਰੀ ਸੀ ਅਤੇ ਅਪ੍ਰੈਲ ਤੋਂ ਬਾਅਦ ਵੀ ਇਹ ਫਰੀ ਰਹੇਗੀ। ਇਸ ਨੂੰ ਲੈ ਕੇ ਹੁਣ ਕੰਪਨੀ ਨੇ ਨਵਾਂ ਪਲਾਨ ਪੇਸ਼ ਨਹੀਂ ਕੀਤਾ ਹੈ। ਅਜਿਹੇ Ýਚ ਜਦੋਂ ਤੱਕ ਕੋਈ ਨਵਾਂ ਪਲਾਨ ਨਹੀਂ ਆਉਂਦਾ ਉਦੋਂ ਤੱਕ ਇਸ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਕਿਸ ਤਰ੍ਹਾਂ ਐਕਟਿਵ ਕਰੋ ਇਹ ਸਰਵਿਸ?
1. ਸਭ ਤੋਂ ਪਹਿਲਾਂ ਯੂਜ਼ਰਸ ਨੂੰ ਆਪਣੇ ਸਮਾਰਟਫੋਨ 'ਚ Jio4GVoice ਐਪ ਇੰਸਟਾਲ ਕਰਨਾ ਹੋਵੇਗਾ।
2. ਇਸ ਐਪ 'ਚ ਫੋਨਬੁੱਕ, ਮੈਸੇਜ਼ ਅਤੇ ਕਾਲਿੰਗ ਦੇ ਆਪਸ਼ਨ ਹਨ, ਜਿੱਥੇ ਮੈਸੇਜ਼ 'ਤੇ ਜਾਓ।
3. ਹੁਣ ਜੇ. ਟੀ. ਟਾਈਪ ਕਰੋ ਅਤੇ ਜਿਓ ਸਿਮ ਤੋਂ 56789 'ਤੇ ਭੇਜ ਦਿਓ।
4. ਇਸ ਤੋਂ ਬਾਅਦ ਕੰਪਨੀ ਵੱਲੋਂ ਤੁਹਾਨੂੰ ਇਕ ਮੈਸੇਜ਼ ਆਵੇਗਾ, ਜਿਸ 'ਚ ਬਾਲੀਵੁੱਡ, ਰੀਜਨਲ, ਇੰਟਰਨੈਸ਼ਲ ਕੈਟੇਗਰੀ ਹੋਵੇਗੀ।
5. ਤੁਹਾਡੇ ਕੋਲ ਮੂਵੀ ਨਾਲ ਰਿਲੇਟੇਡ ਸਾਰੇ ਗਾਣਿਆਂ ਦਾ ਮੈਸੇਜ਼ ਆਵੇਗਾ, ਜਿਸ 'ਚ 30 ਮਿੰਟ ਦੇ ਅੰਦਰ Y ਲਿਖ ਕੇ ਭੇਜ ਸਕਦੇ ਹੋ।
6. 30 ਦਿਨਾਂ ਲਈ ਫਰੀ ਕਾਲਰ ਟਿਊਨ ਦਾ ਮੈਸੇਜ਼ ਆਵੇਗਾ। ਇਸ ਨੂੰ ਤੁਸੀਂ STOP ਨੂੰ 56789 'ਤੇ ਭੇਜ ਕੇ ਬੰਦ ਵੀ ਕਰ ਸਕਦੇ ਹੋ।
ਐਮਾਜ਼ਾਨ ਤੇ ਵੋਡਾਫੋਨ ਨੇ ਮਿਲਾਇਆ ਹੱਥ, ਹੁਣ ਗਾਹਕ ਦੇਖ ਸਕਣਗੇ ਅਨਲਿਮਟਿਡ ਮੂਵੀ, ਮਿਲੇਗਾ ਕੈਸ਼ਬੈਕ
NEXT STORY