ਜਲੰਧਰ- ਭਾਰਤੀ ਟੈਲੀਕਾਮ ਇੰਡਸਟਰੀ 'ਚ ਜਿਓ ਦੇ ਆਉਣ ਨਾਲ ਹਰ ਕੰਪਨੀ ਆਪਣੇ ਉਪਭੋਗਤਾਵਾਂ ਨੂੰ ਬਣਾਏ ਰੱਖਣ ਲਈ ਤਾਂ ਕਦੇ ਨਵੇਂ ਉਪਭੋਗਤਾਵਾਂ ਨੂੰ ਲੁਭਾਣ ਲਈ ਨਵੇਂ ਪਲਾਨ ਦੀ ਪੇਸ਼ਕਸ਼ ਕਰ ਰਹੀ ਹੈ। ਹਾਲ ਹੀ 'ਚ ਵੋਡਾਫੋਨ, ਜਿਓ, ਆਈਡੀਆ ਤੋਂ ਲੈ ਕੇ ਸਰਾਕਰੀ ਟੈਲੀਕਾਮ ਕੰਪਨੀ BSNL ਵੀ ਇਸ ਦੋੜ 'ਚ ਸ਼ਾਮਲ ਹੈ। BSNL ਨੇ ਹਾਲ ਹੀ 'ਚ ਆਪਣੇ ਯੂਜ਼ਰਸ ਬੇਸ ਨੂੰ ਬਚਾਉਣ ਲਈ ਕਈ ਬਿਹਤਰਨ ਪੋਸਟਪੇਡ ਅਤੇ ਪ੍ਰੀਪੇਡ ਆਫਰਸ ਪੇਸ਼ ਕੀਤੇ ਹਨ। ਅੱਜ ਅਸੀਂ ਤੁਹਾਡੇ ਲਈ 300 ਤੋਂ ਜ਼ਿਆਦਾ ਦੀ ਕੀਮਤ 'ਚ ਆਉਣ ਵਾਲੇ ਪ੍ਰੀਪੇਡ ਪਲਾਨ ਦੇ ਬਾਰੇ 'ਚ ਦਸਾਂਗੇ।
ਰਿਲਾਇੰਸ ਜਿਓ
ਰਿਲਾਇੰਸ ਜਿਓ ਦੇ ਆਫਰ ਦਾ ਤੋੜ ਨਿਕਾਲਣ ਲਈ ਆਏ ਦਿਨ ਦੂਜੀ ਟੈਲੀਕਾਮ ਕੰਪਨੀਆਂ ਹਰ ਰੋਜ਼ ਨਵੇਂ ਆਫਰਸ ਪੇਸ਼ ਕਰ ਰਹੀ ਹੈ। ਜਿਓ ਨੂੰ ਟੱਕਰ ਦੇ ਪਾਣਾ ਮੁਸ਼ਕਲ ਲੱਗ ਰਿਹਾ ਹੈ। ਜਿਓ ਦਾ ਧਨ ਧਨਾ ਧਨ ਪਲਾਨ 399 ਰੁਪਏ ਦਾ ਹੈ। ਇਸ 'ਚ 84 ਦਿਨ ਦੀ ਮਿਆਦ ਨਾਲ ਅਨਲਿਮਟਿਡ ਇੰਟਰਨੈੱਟ ਅਤੇ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਦੇ ਨਾਲ ਹੀ ਹਰ ਰੋਜ਼ 1 ਜੀ.ਬੀ ਡਾਟਾ ਮਿਲਦਾ ਹੈ। ਉੱਥੇ, ਇਸ ਦੇ ਨਾਲ ਕੰਪਨੀ 309 ਰੁਪਏ ਦੇ ਰਿਚਾਰਜ 'ਚ 56 ਦਿਨਾਂÎ ਦਾ ਮਿਆਦ ਨਾਲ ਅਨਲਿਮਟਿਡ ਇੰਟਰਨੈੱਟ ਅਤੇ ਕਾਲਿੰਗ ਦੀ ਸੁਵਿਧਾ ਦਿੰਦੀ ਹੈ। ਇਸ ਦੇ ਨਾਲ ਹੀ ਇਸ 'ਚ ਹਰ ਰੋਜ਼ 1 ਜੀ.ਬੀ. 4 ਜੀ ਡਾਟਾ ਮਿਲਦਾ ਹੈ।
ਏਅਰਟੈੱਲ
ਉੱਥੇ, ਜੇਕਰ ਗੱਲ ਕਰੀਏ ਏਅਰਟੈੱਲ ਦੀ ਤਾਂ ਕੰਪਨੀ ਵਲੋਂ 349 ਰੁਪਏ ਦੇ ਪਲਾਨ ਦੀ ਮਿਆਦ 28 ਦਿਨ ਦੀ ਹੈ, ਜਿਸ 'ਚ ਹਰ ਰੋਜ਼ 1 ਜੀ.ਬੀ 2G/3G/4G ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ 28 ਦਿਨ ਤਕ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਇਸ ਤੋਂ ਇਲਾਵਾ ਏਅਰਟੈੱਲ 245 ਰੁਪਏ 'ਚ 28 ਦਿਨ ਤਕ ਅਨਲਿਮਟਿਡ ਲੋਕਲ ਐੱਸ.ਟੀ.ਡੀ ਕਾਲਿੰਗ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਇਲਾਵਾ 3 ਜੀ.ਬੀ ਡਾਟਾ ਮਿਲਦਾ ਹੈ।
ਵੋਡਾਫੋਨ
ਵੋਡਾਫੋਨ 445 ਰੁਪਏ 'ਚ ਨਵਾਂ ਕੁਨੇਕਸ਼ਨ ਦੇ ਰਿਹਾ ਹੈ। ਇਸ ਦੇ ਨਾਲ ਹੀ 84 ਦਿਨ ਤਕ ਰੋਜ਼ਾਨਾਂ 1 ਜੀ.ਬੀ 4 ਜੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਅਨਮਿਲਟਿਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਇਸ ਦੇ ਨਾਲ ਹੀ ਵੋਡਾਫੋਨ ਦੇ 348 ਰੁਪਏ ਵਾਲੇ ਪਲਾਨ 'ਚ 28 ਦਿਨ ਦੀ ਮਿਆਦ ਨਾਲ ਹਰ ਰੋਜ਼ 1 ਜੀ.ਬੀ 2G/3G/4G ਡਾਟਾ ਮਿਲੇਗਾ। ਇਸ ਦੇ ਨਾਲ ਹੀ 28 ਦਿਨ ਤਕ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਦੇ ਰਿਹਾ ਹੈ।
ਆਈਡੀਆ
ਆਈਡੀਆ ਵਲੋਂ 453 ਰੁਪਏ ਦੇ ਪਲਾਨ ਨੂੰ ਕੁਝ ਸਮੇਂ ਪਹਿਲਾਂ ਪੇਸ਼ ਕੀਤਾ ਗਿਆ ਸੀ। ਇਸ 'ਚ 84 ਦਿਨ ਹਰ ਰੋਜ਼ 1 ਜੀ.ਬੀ 3 ਜੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ 84 ਦਿਨ ਤਕ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਹੀ ਨਹੀਂ ਆਈਡੀਆ ਦੇ 297 ਰੁਪਏ ਦੇ ਰਿਚਾਰਜ 'ਤੇ ਅਨਲਿਮਟਿਡ ਆਈਡੀਆ ਵਾਇਸ ਕਾਲਿੰਗ ਮਿਲ ਰਹੀ ਹੈ। ਜੇਕਰ ਗੱਲ ਕਰੀਏ ਡਾਟਾ ਦੀ ਤਾਂ ਹਰ ਰੋਜ਼ 1 ਜੀ.ਬੀ 3ਜੀ ਡਾਟਾ ਮਿਲੇਗਾ, ਜਿਸ ਦੀ ਮਿਆਦ 70 ਦਿਨਾਂ ਦੀ ਹੋਵੇਗੀ।
BSNL
BSNLਆਪਣੇ ਯੂਜ਼ਰਸ ਨੂੰ 333 ਰੁਪਏ ਦੇ ਪਲਾਨ 'ਚ ਰੋਜ਼ਾਨਾ 3 ਜੀ.ਬੀ 3ਜੀ ਡਾਟਾ ਦੇ ਰਿਹਾ ਹੈ। ਇਸ ਦੀ ਮਿਆਦ 90 ਦਿਨਾਂ ਦੀ ਹੈ। ਇਸ ਤੋਂ ਇਲਾਵਾ 444 ਰੁਪਏ ਦੇ ਪਲਾਨ 'ਚ ਰੋਜਾਨਾਂ 4 ਜੀ.ਬੀ ਡਾਟਾ ਮਿਲਦਾ ਹੈ। ਇਸ ਦੀ ਮਿਆਦ ਵੀ 90 ਦਿਨਾਂ ਹੀ ਹੈ।
ਇਸ ਨਵੀਂ ਤਕਨੀਕ ਦੀ ਮਦਦ ਨਾਲ ਬੇਹੱਦ ਘੱਟ ਸਮੇਂ 'ਚ ਤੈਅ ਹੋਵੇਗਾ ਸਫਰ
NEXT STORY