ਗੈਜੇਟ ਡੈਸਕ– ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ ਦੇਸ਼ ’ਚ 40 ਕਰੋੜ ਤੋਂ ਵੀ ਜ਼ਿਆਦਾ ਹੋ ਗਈ ਹੈ। ਤੁਹਾਡੇ ’ਚੋਂ ਕਈ ਲੋਕ ਜੀਓ ਦੇ ਗਾਹਕ ਹੋਣਗੇ। ਜੀਓ ਕੋਲ ਵੀ ਹੋਰ ਕੰਪਨੀਆਂ ਦੀ ਤਰ੍ਹਾਂ ਕਈ ਡਾਟਾ ਪਲਾਨ ਅਤੇ ਪ੍ਰੀਪੇਡ ਪਲਾਨ ਹਨ ਪਰ ਜੀਓ ਦੇ ਪਲਾਨ ਅਜੇ ਵੀ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਸਸਤੇ ਹਨ। ਉਂਝ ਤਾਂ ਜ਼ਿਆਦਾਤਰ ਪਲਾਨ ਦੇ ਨਾਲ ਰੋਜ਼ਾਨਾ 1 ਜੀ.ਬੀ. ਜਾਂ 1.5 ਜੀ.ਬੀ. ਡਾਟਾ ਮਿਲਦਾ ਹੈ ਅਤੇ ਕਈ ਪਲਾਨ ਰੋਜ਼ਾਨਾ 3 ਜੀ.ਬੀ. ਡਾਟਾ ਵਾਲੇ ਵੀ ਹਨ ਪਰ ਇਨ੍ਹਾਂ ਦੀ ਕੀਮਤ ਜ਼ਿਆਦਾ ਹੈ। ਕਈ ਲੋਕਾਂ ਦਾ ਕੰਮ ਡਾਟਾ ਪਲਾਨ ਦੇ ਨਾਲ ਵੀ ਚੱਲ ਜਾਂਦਾ ਹੈ। ਅੱਜ ਇਸ ਰਿਪੋਰਟ ’ਚ ਅਸੀਂ ਜੀਓ ਦੇ ਸਭ ਤੋਂ ਸਸਤੇ 4ਜੀ ਡਾਟਾ ਵਾਊਚਰ ਦੀ ਹੀ ਗੱਲ ਕਰਾਂਗੇ। ਜੀਓ ਦੇ 4ਜੀ ਡਾਟਾ ਪਲਾਨ ਦੀ ਸ਼ੁਰੂਆਤੀ ਕੀਮਤ ਸਿਰਫ 15 ਰੁਪਏ ਹੈ।
ਜੀਓ ਦੇ 4 ਸਭਤੋਂ ਸਸਤੇ 4ਜੀ ਡਾਟਾ ਪਲਾਨ
ਸਭ ਤੋਂ ਪਹਿਲਾ ਅਤੇ ਸਭ ਤੋਂ ਸਸਤਾ ਪਲਾਨ 15 ਰੁਪਏ ਦਾ ਹੈ। ਇਸ ਪਲਾਨ ’ਚ ਤੁਹਾਨੂੰ 1 ਜੀ.ਬੀ. ਡਾਟਾ ਮਿਲਦਾ ਹੈ ਅਤੇ ਇਸਦੀ ਮਿਆਦ ਤੁਹਾਡੇ ਮੌਜੂਦਾ ਪਲਾਨ ਵਾਲੀ ਹੀ ਹੈ। ਜੇਕਰ ਤੁਹਾਡਾ ਪਲਾਨ 5 ਦਿਨਾਂ ’ਚ ਖਤਮ ਹੋਣ ਵਾਲਾ ਹੈ ਤਾਂ ਇਸ 15 ਰੁਪਏ ਵਾਲੇ ਪਲਾਨ ਦੀ ਮਿਆਦ ਵੀ 5 ਦਿਨਾਂ ਦੀ ਹੋਵੇਗੀ।
ਜੀਓ ਦਾ ਦੂਜਾ ਸਭ ਤੋਂ ਸਸਤਾ 4ਜੀ ਡਾਟਾ ਪਲਾਨ 25 ਰੁਪਏ ਦਾ ਹੈ। ਜੀਓ ਦੇ ਇਸ ਡਾਟਾ ਪਲਾਨ ’ਚ 2 ਜੀ.ਬੀ. ਡਾਟਾ ਮਿਲਦਾ ਹੈ ਅਤੇ ਇਸਦੀ ਮਿਆਦ ਵੀ ਮੌਜੂਦਾ ਪਲਾਨ ਵਾਲੀ ਹੋਵੇਗੀ। ਇਕ ਪਲਾਨ 61 ਰੁਪਏ ਦਾ ਹੈ। ਜੀਓ ਦੇ ਇਸ ਪਲਾਨ ’ਚ 6 ਜੀ.ਬੀ. ਡਾਟਾ ਮਿਲਦਾ ਹੈ।
ਇਕ ਆਖਰੀ ਪਲਾਨ 121 ਰੁਪਏ ਦਾ ਹੈ ਜਿਸ ਵਿਚ ਕੁੱਲ 12 ਜੀ.ਬੀ. ਡਾਟਾ ਮਿਲਦਾ ਹੈ ਅਤੇ ਇਸ ਡਾਟਾ ਪਲਾਨ ਦੀ ਮਿਆਦ ਵੀ ਤੁਹਾਡੇ ਮੌਜੂਦਾ ਪਲਾਨ ਜਿੰਨੀ ਹੋਵੇਗੀ। ਕੁੱਲ ਮਿਲਾ ਕੇ ਕਹੀਏ ਤਾਂ ਜੇਕਰ ਤੁਸੀਂ ਕੋਈ ਪਲਾਨ ਇਸਤੇਮਾਲ ਕਰ ਰਹੇ ਹੋ ਅਤੇ ਡੇਲੀ ਦਾ ਡਾਟਾ ਖਤਮ ਹੋ ਜਾਂਦਾ ਹੈ ਤਾਂ ਤੁਸੀਂ ਇਨ੍ਹਾਂ ਡਾਟਾ ਪਲਾਨ ਦੀ ਮਦਦ ਲੈ ਸਕਦੇ ਹੋ।
Facebook ਇੰਡੀਆ ਦੇ ਮੁਖੀ ਅਜੀਤ ਮੋਹਨ ਨੇ ਦਿੱਤਾ ਅਸਤੀਫ਼ਾ
NEXT STORY