ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਦੇ ਪੋਰਟਫੋਲੀਓ ’ਚ ਕਈ ਪਲਾਨ ਮਿਲਦੇ ਹਨ। ਜੇਕਰ ਜੀਓ ਦੀ ਗੱਲ ਕਰੀਏ ਤਾਂ ਕੰਪਨੀ ਡੇਲੀ ਡਾਟਾ ਤੋਂ ਲੈ ਕੇ ਕਾਲਿੰਗ ਪਲਾਨ ਤਕ ਆਫਰ ਕਰਦੀ ਹੈ। ਜੇਕਰ ਤੁਸੀਂ ਠੀਕ-ਠਾਕ ਡਾਟਾ ਇਸਤੇਮਾਲ ਕਰਦੇ ਹੋ ਤਾਂ ਕੰਪਨੀ ਦੇ ਪੋਰਟਫੋਲੀਓ ’ਚ ਕਈ ਆਕਰਸ਼ਕ ਪਲਾਨ ਹਨ। ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਤੁਸੀਂ ਡੇਲੀ 1.5 ਜੀ.ਬੀ. ਡਾਟਾ ਵਾਲਾ ਪਲਾਨ ਟ੍ਰਾਈ ਕਰ ਸਕਦੇ ਹੋ। ਡੇਲੀ 1.5 ਜੀ.ਬੀ. ਡਾਟਾ ਵਾਲੇ ਕਈ ਪਲਾਨ ਤੁਹਾਨੂੰ ਮਿਲ ਜਾਣਗੇ। ਇਸ ਕੈਟਾਗਰੀ ’ਚ 14 ਦਿਨਾਂ ਦੀ ਮਿਆਦ ਤੋਂ ਲੈ ਕੇ 336 ਦਿਨਾਂ ਤਕ ਦੀ ਮਿਆਦ ਵਾਲੇ ਪਲਾਨ ਮੌਜੂਦ ਹਨ। ਇਨ੍ਹਾਂ ਪਲਾਨਜ਼ ’ਚ ਸਿਰਫ ਡਾਟਾ ਨਹੀਂ ਸਗੋਂ ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਫਾਇਦੇ ਵੀ ਮਿਲਣਗੇ।
ਜੀਓ ਦਾ ਸਭ ਤੋਂ ਸਸਤਾ 1.5 ਜੀ.ਬੀ. ਡੇਲੀ ਡਾਟਾ ਵਾਲਾ ਪਲਾਨ
ਕੰਪਨੀ ਦਾ ਸਭ ਤੋਂ ਸਸਤਾ ਪਲਾਨ 119 ਰੁਪਏ ’ਚ ਆਉਂਦਾ ਹੈ। ਇਸ ਪਲਾਨ ’ਚ ਤੁਹਾਨੂੰ ਡੇਲੀ 1.5 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਫਾਇਦੇ ਵੀ ਮਿਲਦੇ ਹਨ। ਜੀਓ ਰੀਚਾਰਜ ਪਲਾਨ ਦੀ ਮਿਆਦ 14 ਦਿਨਾਂ ਦੀ ਹੈ ਅਤੇ ਇਸ ਵਿਚ ਤੁਹਾਨੂੰ ਕੁੱਲ 21 ਜੀ.ਬੀ. ਡਾਟਾ ਮਿਲਦਾ ਹੈ।
ਰੀਚਾਰਜ ਪਲਾਨ ਦੇ ਨਾਲ 300 ਐੱਸ.ਐੱਮ.ਐੱਸ. ਦਾ ਫਾਇਦਾ ਵੀ ਮਿਲੇਗਾ। ਰੀਚਾਰਜ ’ਚ ਤੁਹਾਨੂੰ ਜੀਓ ਐਪਸ ਦਾ ਐਡੀਸ਼ਨਲ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਜੇਕਰ ਤੁਸੀਂ ਜ਼ਿਆਦਾ ਮਿਆਦ ਵਾਲਾ ਪਲਾਨ ਚਾਹੁੰਦੇ ਹੋ ਤਾਂ 199 ਰੁਪਏ ਵਾਲਾ ਪਲਾਨ ਟ੍ਰਾਈ ਕਰ ਸਕਦੇ ਹੋ।
ਸਾਵਧਾਨ! ਫਿਰ ਵਾਪਸ ਆਇਆ SharkBot ਵਾਇਰਸ, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ ਐਪਸ
NEXT STORY