ਜਲੰਧਰ- ਰਿਲਾਇੰਸ ਜਿਓ ਦੇ ਟੈਲੀਕਾਮ ਬਾਜ਼ਾਰ 'ਚ ਆਉਣ ਤੋਂ ਬਾਅਦ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਨੂੰ ਕਾਫੀ ਨੁਕਸਾਨ ਹੋਇਆ ਹੈ। ਜੋ ਨੁਕਸਾਨ ਅਜੇ ਤੱਕ ਅੰਕੜਿਆਂ 'ਚ ਨਹੀਂ ਦਿਸ ਰਿਹਾ ਸੀ ਹੁਣ ਉਸ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ।
ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਭਾਰਤੀ ਏਅਰਟੈੱਲ ਨੇ ਮਾਰਚ 'ਚ ਆਖਰੀ ਤਿਮਾਹੀ 'ਚ 373 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਜੋ ਸਾਲ 2015-16 ਦੀ ਇਸ ਮਿਆਦ ਦੇ 1319 ਕਰੋੜ ਰੁਪਏ ਦੇ ਮੁਕਾਬਲੇ 74.45 ਫ਼ੀਸਦੀ ਘੱਟ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਮੰਗਲਵਾਰ ਨੂੰ ਇੱਥੇ ਹੋਈ ਬੈਠਕ ਤੋਂ ਬਾਅਦ ਜਾਰੀ ਵਿੱਤੀ ਨਤੀਜਿਆਂ ਅਨੁਸਾਰ ਸਾਲ 2016-17 ਦੀ ਆਖਰੀ ਤਿਮਾਹੀ 'ਚ ਉਸ ਨੇ ਕੁਲ 21935 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਜੋ ਇਸ ਤੋਂ ਪਿਛਲੇ ਵਿੱਤ ਸਾਲ ਦੀ ਮਿਆਦ ਦੇ ਕੁਲ ਕਾਰੋਬਾਰ ਦੇ ਮੁਕਾਬਲੇ 8.8 ਫ਼ੀਸਦੀ ਘੱਟ ਹੈ।
ਕੰਪਨੀ ਨੇ ਦੱਸਿਆ ਕਿ ਸਾਲ 2016-17 'ਚ ਉਸਦਾ ਕੁਲ ਲਾਭ 37.5 ਫ਼ੀਸਦੀ ਘੱਟ ਕੇ 3799 ਕਰੋੜ ਰੁਪਏ ਰਿਹਾ ਹੈ ਅਤੇ ਇਸ ਦੌਰਾਨ ਉਸਦਾ ਕੁਲ ਕਾਰੋਬਾਰ ਸਾਲ 2015-16 ਦੇ ਮੁਕਾਬਲੇ 1.1 ਫ਼ੀਸਦੀ ਵਧ ਕੇ 95468 ਕਰੋੜ ਰੁਪਏ 'ਤੇ ਪਹੁੰਚ ਗਿਆ । ਨਿਰਦੇਸ਼ਕ ਮੰਡਲ ਨੇ ਸ਼ੇਅਰਧਾਰਕਾਂ ਨੂੰ 1 ਰੁਪਏ ਪ੍ਰਤੀ ਸ਼ੇਅਰ ਲਾਭ ਅੰਸ਼ ਦੇਣ ਦਾ ਪ੍ਰਸਤਾਵ ਕੀਤਾ ਹੈ।
ਕੰਪਨੀ ਦੇ ਭਾਰਤ ਅਤੇ ਦੱਖਣ ਏਸ਼ੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗੋਪਾਲ ਵਿੱਠਲ ਨੇ ਵਿੱਤੀ ਲੇਖਾ-ਜੋਖਾ ਪੇਸ਼ ਕਰਨ ਦੌਰਾਨ ਮੁਕੇਸ਼ ਅੰਬਾਨੀ ਦੀ ਨਵੀਂ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਦਾ ਨਾਂ ਲਏ ਬਿਨਾਂ ਕਿਹਾ ਕਿ ਇਕ ਨਵੇਂ ਆਪ੍ਰੇਟਰ ਦੇ ਘੱਟ ਟੈਰਿਫ ਦੀ ਪੇਸ਼ਕਸ਼ ਦੀ ਵਜ੍ਹਾ ਨਾਲ ਲਗਾਤਾਰ 2 ਤਿਮਾਹੀਆਂ 'ਚ ਮਾਲੀਏ 'ਚ ਗਿਰਾਵਟ ਆਈ ਹੈ ਤੇ ਪੂਰੇ ਦੂਰਸੰਚਾਰ ਉਦਯੋਗ ਦੀ ਹਾਲਤ ਖ਼ਰਾਬ ਹੋ ਰਹੀ ਹੈ।
Facebook ਦੇ ਬੰਦ ਰਹਿਣ ਕਰਕੇ ਪਰੇਸ਼ਾਨ ਰਹੇ ਯੂਜ਼ਰਸ, ਕੰਪਨੀ ਨੇ ਮੰਗੀ ਮੁਆਫੀ
NEXT STORY