ਗੈਜੇਟ ਡੈਸਕ– ਰਿਲਾਇੰਸ ਜਿਓ ਦੀ ਬ੍ਰਾਡਬੈਂਡ ਸੇਵਾ ਜਿਓ ਫਾਈਬਰ ਦੇ 22 ਜੂਨ ਨੂੰ ਨੈੱਟਵਰਕ ਠੱਪ ਹੋਣ ਕਾਰਨ ਗਾਹਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। 22 ਜੂਨ ਦੁਪਹਿਰ ਤੋਂ ਲੋਕਾਂ ਨੂੰ ਇੰਟਰਨੈੱਟ ਦੀ ਸਮੱਸਿਆ ਸ਼ੁਰੂ ਹੋਈ ਜੋ ਅਜੇ ਵੀ ਜਾਰੀ ਹੈ। ਭਾਰਤ ਦੇ ਕਈ ਸ਼ਹਿਰਾਂ ’ਚ ਜਿਓ ਫਾਈਬਰ ਦੀ ਸੇਵਾ ਬੰਦ ਰਹੀ ਹੈ। ਜਿਓ ਫਾਈਬਰ ਦੇ ਗਾਹਕਾਂ ਨੇ ਟਵਿਟਰ ’ਤੇ ਇਸ ਦੀ ਸ਼ਿਕਾਇਤ ਕੀਤੀ ਹੈ। ਰਿਲਾਇੰਸ ਜਿਓ ਨੇ ਵੀ ਜਿਓ ਫਾਈਬਰ ਦੇ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ। ਲਖਨਊ, ਲੁਧਿਆਣਾ, ਦੇਹਰਾਦੂਨ ਅਤੇ ਦਿੱਲੀ-ਐੱਨ.ਸੀ.ਆਰ. ਦੇ ਗਾਹਕਾਂ ਨੂੰ ਨੈੱਟਵਰਕ ਆਊਟੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਜੇ ਤਕ ਜਿਓ ਵਲੋਂ ਸੇਵਾ ਦੇ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਗਈ।
ਕਈ ਯੂਜ਼ਰਸ ਨੇ ਇਸ ਗੱਲ ਦੀ ਵੀ ਸ਼ਿਕਾਇਤ ਕੀਤੀ ਹੈ ਕਿ ਉਹ ਕਸਟਮਰ ਕੇਅਰ ਨਾਲ ਗੱਲ ਕਰਨ ’ਚ ਅਸਮਰੱਥ ਹਨ। ਕਈ ਗਾਹਕਾਂ ਨੇ ਕਿਹਾ ਕਿ 15 ਮਿੰਟਾਂ ਤਕ ਇੰਤਜ਼ਾਰ ਕਰਨ ਤੋਂ ਬਾਅਦ ਕਸਟਮਰ ਕੇਅਰ ਵਲੋਂ ਕੋਈ ਰਿਪਲਾਈ ਨਹੀਂ ਆਇਆ। ਇਸ ਤੋਂ ਇਲਾਵਾ ਜਿਓ ਵਲੋਂ ਦਿੱਤੀ ਗਈ ਲਾਈਵ ਚੈਟਿੰਗ ਸੇਵਾ ’ਤੇ ਵੀ ਸਹੀ ਜਵਾਬ ਨਹੀਂ ਮਿਲ ਰਿਹਾ।
ਅਜਿਹੇ ਸਮੇਂ ’ਚ ਜਦੋਂ ਦੇਸ਼ ’ਚ ਲੱਖਾਂ ਕਾਮੇ ਘਰੋਂ ਕੰਮ ਕਰ ਰਹੇ ਹਨ। ਅਜਿਹੇ ’ਚ ਇੰਟਰਨੈੱਟ ਦਾ 24 ਘੰਟਿਆਂ ਤੋਂ ਬੰਦ ਹੋਣਾ ਕਿਸੇ ਵੱਡੀ ਮੁਸੀਬਤ ਤੋਂ ਘੱਟ ਨਹੀਂ ਹੈ, ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇੰਨੇ ਲੰਬੇ ਸਮੇਂ ਤਕ ਜਿਓ ਫਾਈਬਰ ਦੀ ਸੇਵਾ ਬੰਦ ਹੈ। ਜਿਓ ਨੇ ਅਜੇ ਤਕ ਸੇਵਾ ਠੱਪ ਹੋਣ ਦੇ ਪਿੱਛੇ ਦਾ ਕਾਰਨ ਵੀ ਨਹੀਂ ਦੱਸਿਆ।
WWDC 2020: ਐਪਲ ਦੇ ਇਸ ਪਲਾਨ ਨੇ ਵਧਾਈ ਵਟਸਐਪ ਦੀ ਪਰੇਸ਼ਾਨੀ
NEXT STORY