ਗੈਜੇਟ ਡੈਸਕ– ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੇ ਚੰਗੇ ਦਿਨ ਚੱਲ ਰਹੇ ਹਨ ਕਿਉਂਕਿ ਕੰਪਨੀ ਨੇ ਅਕਤੂਬਰ ਮਹੀਨੇ ’ਚ ਆਪਣੇ ਨਾਲ 17.6 ਲੱਖ ਨਵੇਂ ਗਾਹਕਾਂ ਜੋੜਿਆ ਹੈ, ਉਥੇ ਹੀ ਜੇਕਰ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੀ ਗੱਲ ਕਰੀਏ ਤਾਂ ਇਨ੍ਹਾਂ ਕੰਪਨੀਆਂ ਨੇ ਸਾਂਝੇ ਰੂਪ ਨਾਲ 14.5 ਲੱਖ ਗਾਹਕਾਂ ਦੀ ਕਮੀ ਵੇਖੀ ਹੈ।
ਦੱਸ ਦੇਈਏਕਿ ਰਿਲਾਇੰਸ ਜੀਓ ਦੇ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਅਕਤੂਬਰ ’ਚ 17.61 ਲੱਖ ਵਧ ਕੇ 42.65 ਕਰੋੜ ’ਤੇ ਪਹੁੰਚ ਗਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਤਾਜਾ ਅੰਕੜਿਆਂ ਮੁਤਾਬਕ, ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ਅਕਤੂਬਰ ਮਹੀਨੇ ’ਚ 4.89 ਲੱਖ ਘਟੀ, ਜਦਕਿ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ 9.64 ਲੱਖ ਘਟ ਹੋ ਗਈ ਹੈ।
ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ ਧਮਾਕੇਦਾਰ, ਸ਼ਾਓਮੀ ਲਾਂਚ ਕਰੇਗੀ 120W ਚਾਰਜਿੰਗ ਵਾਲਾ ਫੋਨ
NEXT STORY