ਜਲੰਧਰ- ਰਿਲਾਇੰਸ ਇੰਡਸਟਰੀ ਦੇ ਪ੍ਰਧਾਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਦਾ ਟੈਲੀਕਾਮ ਅਦਾਰਾ 'ਜਿਓ' ਕੋਈ ਜੂਆ ਨਹੀਂ ਹੈ, ਬਲਕਿ ਵਪਾਰ ਲਈ ਸੋਚ ਵਿਚਾਰ ਤੋਂ ਬਾਅਦ ਲਿਆ ਫੈਸਲਾ ਹੈ। ਉਨ੍ਹਾਂ ਨੇ 'ਇੰਟਰਕਨੈਕਟੀਵਿਟੀ' ਦੀ ਸਮੱਸਿਆ ਨੂੰ ਕਿਸੇ ਪ੍ਰਤਿਭਾਸ਼ਾਲੀ ਵਿਦਿਆਰਥੀ ਦੀ 'ਰੈਗਿੰਗ' ਕੀਤੇ ਜਾਣ ਦੇ ਬਰਾਬਰ ਦੱਸਿਆ।
ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਅਤੇ ਬਰਖਾ ਦੱਤਾ ਦੇ ਮਲਕੀਅਤ ਵਾਲੇ ਡਿਜੀਟਲ ਮੀਡੀਆ ਸੰਗਠਨ 'ਦ ਪ੍ਰਿੰਟ' ਵਲੋਂ ਆਯੋਜਿਤ 'ਆਫ ਦ ਕਫ' 'ਚ ਅੰਬਾਨੀ ਨੇ ਕਿਹਾ ਕਿ ਇਹ ਕੋਈ ਜੂਆ ਨਹੀਂ ਹੈ। ਇਹ ਇਕ ਸੋਚਿਆ ਸਮਝਿਆ, ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਪਰਿਸਥਿਤੀਕ ਤੰਤਰ ਹੈ। ਇਸ 'ਚ 2,50,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਹ ਨਵੇਂ ਉਦਮ 'ਚ ਨਿਵੇਸ਼ ਦੇ ਜੋਖਮ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਵਿਕਰੀ ਲਈ ਉਪਲੱਬਧ ਹੋਇਆ ਹਾਨਰ ਦਾ ਨਵਾਂ ਸਮਾਰਟਫੋਨ
NEXT STORY