ਜਲੰਧਰ- ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਦੁਨੀਆ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਬ੍ਰਾਂਡ ਅੰਗੇਜਮੈਂਟ ਪਲੇਟਫਾਰਮ JioInteract ਲਾਂਚ ਕੀਤਾ ਹੈ। ਇਸ ਪਲੇਟਫਾਰਮ 'ਤੇ ਕਈ ਸੇਵਾਵਾਂ ਪੇਸ਼ ਹੋਣਗੀਆਂ ਜਿਨ੍ਹਾਂ 'ਚੋਂ ਪਹਿਲੀ ਹੈ ਲਾਈਵ ਵੀਡੀਓ ਕਾਲ। ਇਸ ਵਿਚ ਭਾਰਤ ਦੀਆਂ ਮਸ਼ਹੂਰ ਹਸਤੀਆਂ ਸ਼ਿਰਕਤ ਕਰਨਗੀਆਂ ਅਤੇ ਇਸ ਦਾ ਆਗਾਜ਼ ਹੋਵਾਗ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ। ਉਹ ਆਪਣੀ ਕਾਮੇਡੀ ਫਿਲਮ '102 ਨਾਟ ਆਊਟ' ਨੂੰ ਬੜੇ ਹੀ ਨਿਰਾਲੇ ਅੰਦਾਜ਼ 'ਚ ਪ੍ਰਮੋਟ ਕਰਦੇ ਨਜ਼ਰ ਆਉਣਗੇ।
18 ਕਰੋੜ 60 ਲੱਖ ਤੋਂ ਜ਼ਿਆਦਾ ਜਿਓ ਗਾਹਕਾਂ ਅਤੇ 15 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਯੂਜ਼ਰਸ ਲਈ 'JioInteract' ਫਿਲਮ-ਪ੍ਰਮੋਸ਼ਨ ਅਤੇ ਬ੍ਰਾਂਡ ਅੰਗੇਜਮੈਂਟ ਦਾ ਸਭ ਤੋਂ ਵੱਡਾ ਪਲੇਟਫਾਰਮ ਬਣਨ ਲਈ ਤਿਆਰ ਹੈ। ਅਗਲੇ ਕੁਝ ਹਫਤਿਆਂ 'ਚ ਜਿਓ, ਵੀਡੀਓ ਕਾਲ ਸੈਂਟਰ, ਵੀਡੀਓ ਕੈਟਲਾਗ ਅਤੇ ਵਰਚੁਅਲ ਸ਼ੋਅਰੂਮ ਵਰਗੀਆਂ ਸੇਵਾਵਾਂ ਦੀ ਸ਼ੁਰੂਆਤ ਕਰੇਗਾ।
ਦੁਨੀਆ 'ਚ ਪਹਿਲੀ ਵਾਰ ਇਸ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਬ੍ਰਾਂਡ ਪ੍ਰਮੋਸ਼ਨ ਅਤੇ ਗਾਹਕਾਂ ਦੇ ਸੋਚਣ-ਸਮਝਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
JioInteract ਦੀ ਪਹਿਲੀ ਪੇਸ਼ਕਸ਼ - ਲਾਈਵ ਵੀਡੀਓ ਕਾਲ
'ਜਿਓ ਵੀਡੀਓ ਕਾਲ' Jio9nteract ਦੀ ਪਹਿਲੀ ਸਰਵਿਸ ਹੈ। 4 ਮਈ 2018 ਤੋਂ ਕੋਈ ਵੀ ਜਿਓ ਗਾਹਕ ਜਾਂ ਹੋਰ ਸਮਾਰਟਫੋਨ ਯੂਜ਼ਰ ਆਪਣੇ ਪਸੰਦੀਦਾ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ ਦਿਨ ਦੇ ਸਮੇਂ ਵੀਡੀਓ ਕਾਲ ਕਰ ਸਕਣਗੇ। ਵੀਡੀਓ ਕਾਲ ਕਰਨ ਵਾਲੇ ਅਮਿਤਾਭ ਬੱਚਨ ਤੋਂ ਉਨ੍ਹਾਂ ਦੀ ਆਉਣ ਵਾਲੀ ਕਾਮੇਡੀ ਫਿਲਮ 102 ਨਾਟ ਆਊਟ ਬਾਰੇ ਸਵਾਲ ਪੁੱਛ ਸਕਦੇ ਹਨ।
ਇੰਝ ਕਰੋ 'ਜਿਓ ਵੀਡੀਓ ਕਾਲ'
1. MyJio ਐਪ ਡਾਊਨਲੋਡ ਕਰੋ।
2. MyJio ਐਪ ਦੇ ਅੰਦਰ JioInteract ਆਈਕਨ 'ਤੇ ਕਲਿੱਕ ਕਰੋ।
3. ਅਮਿਤਾਭ ਬੱਚਨ ਨਾਲ ਆਪਣੀ ਵੀਡੀਓ ਕਾਲ ਸ਼ੁਰੂ ਕਰੋ ਅਤੇ ਚੈਟ ਕਰੋ।
4. ਇਸ ਤੋਂ ਇਲਾਵਾ ਗਾਹਕ ਸ਼ੇਅਰ ਆਪਸ਼ਨ 'ਤੇ ਕਲਿੱਕ ਕਰਕੇ ਆਪਣੇ ਵੀਡੀਓ ਕਾਲ ਐਕਸਪੀਰੀਅੰਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹਨ।
ਹੁਣ ਨਵੇਂ ਕਲਰਸ ਆਪਸ਼ਨ ਨਾਲ ਪੇਸ਼ ਹੋਈ ਟੀ. ਵੀ. ਐੱਸ. ਦੀ ਇਹ ਦਮਦਾਰ ਬਾਈਕ
NEXT STORY