ਗੈਜੇਟ ਡੈਸਕ– ਜੀਓ ਆਪਣੇ ਗਾਹਕਾਂ ਨੂੰ ਕਈ ਆਕਰਸ਼ਕ ਪਲਾਨ ਆਫਰ ਕਰਦਾ ਹੈ। ਲੋਅ ਕਾਸਟ ਪ੍ਰੀਪੇਡ ਪਲਾਨ ਤੋਂ ਲੈ ਕੇ ਲਾਂਗ ਟਰਮ ਮਿਆਦ ਵਾਲੇ ਪਲਾਨਾਂ ਤਕ ਕੰਪਨੀ ਦੇ ਪੋਰਟਫੋਲੀਓ ’ਚ ਕਈ ਆਕਰਸ਼ਤ ਰੀਚਾਰਜ ਮੌਜੂਦ ਹਨ। ਕੰਪਨੀ ਕਈ ਅਜਿਹੇ ਪਲਾਨ ਵੀ ਆਫਰ ਕਰਦੀ ਹੈ ਜੋ ਕੁਝ ਖਾਸ ਫੋਨ ਲਈ ਹੁੰਦੇ ਹਨ ਯਾਨੀ ਜੀਓ ਫੋਨ ਲਈ। ਕੰਪਨੀ ਨੇ ਜੀਓ ਫੋਨ ਨੂੰ ਉਨ੍ਹਾਂ ਗਾਹਕਾਂ ਲਈ ਲਾਂਚ ਕੀਤਾ ਹੈ ਜੋ ਫੀਚਰ ਫੋਨ ’ਚ ਕੁਝ ਸਮਾਰਟ ਫੀਚਰ ਚਾਹੁੰਦੇ ਹਨ।
ਜੇਕਰ ਤੁਹਾਡੀ ਸਮਾਰਟਫੋਨ ਨਾਲ ਜੁੜੀ ਲੋੜ ਘੱਟ ਹੈ ਅਤੇ ਲੰਬੀ ਬੈਟਰੀ, ਕੰਪੈਕਟ ਡਿਜ਼ਾਇਨ, ਸੋਸ਼ਲ ਮੀਡੀਆ ਵਰਗੇ ਬੇਸਿਕ ਫੀਚਰਜ਼ ਹਨ ਤਾਂ ਜੀਓ ਫੋਨ ਇਕ ਚੰਗਾ ਆਪਸ਼ਨ ਬਣ ਸਕਦਾ ਹੈ। ਫਿਲਹਾਲ ਕੰਪਨੀ ਇਸ ਫੀਚਰ ਫੋਨ ਦੇ ਨਾਲ ਆਕਰਸ਼ਕ ਆਫਰਵੀ ਦੇ ਰਹੀ ਹੈ। ਇਸ ਆਫਰ ਤਹਿਤ ਤੁਹਾਨੂੰ ਸਿਰਫ ਰੀਚਾਰਜ ਪਲਾਨ ਖਰੀਦਣ ’ਤੇ ਜੀਓ ਫੋਨ ਮੁਫ਼ਤ ਮਿਲੇਗਾ। ਇਸਦੇ ਨਾਲ ਹੀ ਤੁਹਾਨੂੰ ਕਈ ਟੈਲੀਕਾਮ ਫਾਇਦੇ ਵੀ ਮਿਲਣਗੇ। ਆਓ ਜਾਣਦੇ ਹਾਂ ਇਸ ਪਲਾਨ ਦੀ ਡਿਟੇਲਸ।
ਜੀਓ ਦਾ 1999 ਰੁਪਏ ਦਾ ਰੀਚਾਰਜ
ਜੀਓ ਦੇ ਇਸ ਪਲਾਨ ’ਚ ਗਾਹਕਾਂ ਨੂੰ ਦੋ ਸਾਲਾਂ ਦੀ ਮਿਆਦ ਮਿਲੇਗੀ। ਯਾਨੀ ਤੁਹਾਨੂੰ ਇਕ ਵਾਰ 1999 ਰੁਪਏ ਖਰਚ ਕਰਨਾ ਪੈਣਗੇ ਅਤੇ ਫਿਰ ਦੋ ਸਾਲਾਂ ਲਈ ਕੋਈ ਫਿਕਰ ਨਹੀਂ। ਹਾਲਾਂਕਿ, ਇਸ ਵਿਚ ਡਾਟਾ ਕਾਫੀ ਘੱਟ ਮਿਲਦਾ ਹੈ।
ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਮਿਲਦੀ ਹੈ। ਇਸਦੇ ਨਾਲ ਤੁਹਾਨੂੰ ਜੀਓ ਫੋਨ ਵੀ ਮਿਲੇਗਾ। ਇਸ ਪਲਾਨ ’ਚ ਗਾਹਕਾਂ ਨੂੰ 48 ਜੀ.ਬੀ. ਡਾਟਾ ਮਿਲਦਾ ਹੈ। ਇਹ ਪਲਾਨ ਨਵੇਂ ਗਾਹਕਾਂ ਲਈ ਹੈ। ਇਸ ਦੇ ਨਾਲ ਹੀ ਤੁਹਾਨੂੰ ਜੀਓ ਐਪਸ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ।
ਜੀਓ ਦਾ 1499 ਰੁਪਏ ਦਾ ਪਲਾਨ
ਇਸ ਪਲਾਨ ’ਚ ਗਾਹਕਾਂ ਨੂੰ ਜੀਓ ਫੋਨ ਦੇ ਨਾਲ ਇਕ ਸਾਲ ਦੀ ਮਿਆਦ ਮਿਲਦੀ ਹੈ। ਰੀਚਾਰਜ ਪਲਾਨ ਅਨਲਿਮਟਿਡ ਵੌਇਸ ਕਾਲ ਦੇ ਨਾਲ ਆਉਂਦਾ ਹੈ। ਇਸ ਵਿਚ ਗਾਹਕਾਂ ਨੂੰ ਕੁੱਲ 24 ਜੀ.ਬੀ. ਡਾਟਾ ਮਿਲਦਾ ਹੈ। ਇਸਦੇ ਨਾਲ ਹੀ ਤੁਹਾਨੂੰ ਜੀਓ ਐਪਸ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਜੀਓ ਫੋਨ ’ਚ 4ਜੀ ਸਪੋਰਟ ਮਿਲਦਾ ਹੈ। ਹੈਂਡੈੱਸਟ ਟਾਰਚ, ਐੱਫ.ਐੱਮ. ਰੇਡੀਓ, ਰਿੰਗਟੋਨ, ਕੈਮਰਾ, ਮਾਈਕ੍ਰੋਫੋਨ ਅਤੇ ਸਪੀਕਰ, ਕਾਲ ਹਿਸਟਰੀ ਵਰਗੇ ਫੀਚਰਜ਼ ਦੇ ਨਾਲ ਆਉਂਦਾ ਹੈ।
ਜਲਦ ਹੀ ਨਵੇਂ ਕਲਰ ਆਪਸ਼ਨ ’ਚ ਲਾਂਚ ਹੋਵੇਗਾ ਯਾਮਾਹਾ ਦਾ ਇਹ ਸਕੂਟਰ
NEXT STORY