ਜਲੰਧਰ-ਰਿਲਾਇੰਸ ਜਿਓ ਦੀ 4ਜੀ ਸਰਵਿਸ ਨੂੰ 5 ਸਤੰਬਰ ਤੋਂ ਭਾਰਤੀ ਲੋਕਾਂ ਲਈ ਪ੍ਰਾਪਤੀ ਕਰਵਾਇਆ ਗਿਆ ਸੀ ਅਤੇ ਦੇਸ਼ ਦੇ ਕਰੋੜਾਂ ਲੋਕ ਜਿਓ 4ਜੀ ਸੇਵਾ ਦਾ ਮਜ਼ਾ ਉਠਾ ਰਹੇ ਹਨ। ਇਕ ਰਿਪੋਰਟ ਮੁਤਾਬਿਕ 100 ਮਿਲੀਅਨ ਸਬਸਕ੍ਰਾਈਬਰ ਦੇ ਟਾਰਗੇਟ ਨੂੰ ਪਾਉਣ ਦੇ ਰਿਲਾਇੰਸ ਜਿਓ ਇੰਫੋਕਾਮ ਲਿਮਟਿਡ ਫ੍ਰੀ ਸਰਵਿਸ ਦੀ ਸਮਾਂ-ਹੱਦ ਵਧਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਜਿਓ ਘਰ ਤੋਂ ਲੈ ਕੇ ਕਾਰ ਤਕ ਸਭ ਕੁਝ ਸਮਾਰਟ ਬਣਾਉਣ ਵਿਚ ਲੱਗੀ ਹੈ। ਆਓ ਜਾਣਦੇ ਹਾਂ ਜਿਓ ਦੀਆਂ ਕੁਝ ਸਰਵਿਸਜ਼ ਬਾਰੇ ਜੋ ਤੁਹਾਨੂੰ ਬਣਾਏਗੀ ਸਮਾਰਟ-
ਹੋਮ ਆਟੋਮੇਸ਼ਨ
ਜਿਓ ਤੁਹਾਡੇ ਘਰ ਨੂੰ ਵੀ ਪੂਰੀ ਤਰ੍ਹਾਂ ਸਮਾਰਟ ਬਣਾ ਦੇਵੇਗਾ। ਕੰਪਨੀ ਹੋਮ ਆਟੋਮੇਸ਼ਨ ਲੈ ਕੇ ਆ ਰਹੀ ਹੈ ਜਿਸ ਨਾਲ ਘਰ ਵਿਚ ਵਰਤੇ ਜਾਣ ਵਾਲੇ ਐਪਲਾਇੰਸ ਨੂੰ ਸਮਾਰਟਫੋਨ ਨਾਲ ਕੰਟਰੋਲ ਕੀਤਾ ਜਾ ਸਕੇਗਾ। ਰਿਲਾਇੰਸ ਨੂੰ ਹੋਮ ਆਟੋਮੇਸ਼ਨ ਇੰਟਰਨੈੱਟ ਆਫ ਥਿੰਗਸ ਅਤੇ ਐੱਪਲ ਹੋਮ ਕਿਟ ਵਾਂਗ ਹੈ ਜਿਸ ਨਾਲ ਘਰ ਵਿਚ ਲੱਗੇ ਬਲਬ, ਏ.ਸੀ., ਦਰਵਾਜ਼ੇ, ਅਲਾਰਮ ਸਿਸਟਮ ਆਦਿ ਨੂੰ ਫੋਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਹੋਮ ਐਪਲਾਂਸਿਸ ਨੂੰ ਫੋਨ ਨਾਲ ਕੰਟਰੋਲ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਇੰਟਰਨੈੱਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ।
ਕਾਰ ਬਣੇਗੀ ਸਮਾਰਟ
ਤੁਹਾਡੀ ਕਾਰ ਅਜੇ ਵੀ ਸਮਾਰਟ ਨਹੀਂ ਹੈ ਕਿਉਂਕਿ ਇਹ ਤੁਹਾਨੂੰ ਸਾਰੀ ਜਾਣਕਾਰੀ ਨਹੀਂ ਦਿੰਦੀ ਪਰ ਜਿਓ ਕਾਰ ਕਨੈਕਟ ਐਪ ਦੀ ਮਦਦ ਨਾਲ ਇਹ ਤੁਹਾਡੀ ਕਾਰ ਸਮਾਰਟ ਐਪ ਰਾਹੀਂ ਰੀਅਲ ਟਾਈਮ ਵਿਚ ਮਿਲੇਗੀ। ਇਸ ਨਾਲ ਕਾਰ ਦਾ ਇੰਜਨ, ਏਅਰ ਪ੍ਰੈਸ਼ਰ, ਲਾਕਸ, ਮੌਜੂਦਾ ਲੋਕੇਸ਼ਨ ਦੀ ਜਾਣਕਾਰੀ ਐਪ ਰਾਹੀਂ ਰੀਅਲ ਟਾਈਮ ਵਿਚ ਮਿਲੇਗੀ। ਜੇਕਰ ਤੁਸੀਂ ਆਪਣੀ ਕਾਰ ਕਿਸੇ ਵਿਅਕਤੀ ਨੂੰ ਦਿੱਤੀ ਹੈ ਤਾਂ ਐਪ ਇਹ ਵੀ ਦੱਸੇਗਾ ਕਿ ਉਹ ਕਾਰ ਕਿਵੇਂ ਚਲਾ ਰਿਹਾ ਹੈ।
ਜਿਓ ਟੀ. ਵੀ.
ਸਮਾਰਟਫੋਨ ਐਪ ਦੀ ਮਦਦ ਨਾਲ ਟੀ. ਵੀ. ਤੁਹਾਡੀ ਜੇਬ ਵਿਚ ਹੋਵੇਗਾ ਅਤੇ ਯੂਜ਼ਰ ਵੱਡੀ ਗਿਣਤੀ ਵਿਚ ਟੀ. ਵੀ. ਚੈਨਲਸ ਨੂੰ ਦੇਖ ਸਕਦੇ ਹਨ। ਜੇਕਰ ਰਸਤੇ ਵਿਚ ਤੁਸੀਂ ਕੋਈ ਵੀਡੀਓ ਦੇਖਦੇ ਹੋਏ ਵਿਚਾਲੇ ਛੱਡ ਦਿੱਤੀ ਹੈ ਤਾਂ ਘਰ ਜਾ ਕੇ ਲੈਪਟਾਪ ਵਿਚ ਓਥੋਂ ਹੀ ਉਸ ਵੀਡੀਓ ਨੂੰ ਸਟ੍ਰੀਮ ਕਰ ਸਕੋਗੇ ਜਿਥੋਂ ਉਸ ਵੀਡੀਓ ਨੂੰ ਦੇਖਣਾ ਛੱਡਿਆ ਸੀ। ਇਸ ਵਿਚ ਯੂਜ਼ਰਸ ਨੂੰ ਵੱਡੀ ਗਿਣਤੀ ਵਿਚ ਪ੍ਰੋਗਰਾਮ ਅਤੇ ਕਈ ਭਾਸ਼ਾਵਾਂ ਵਿਚ ਟੀ. ਵੀ. ਦੇਖਣ ਦਾ ਸਪੋਰਟ ਮਿਲਦਾ ਹੈ।
ਜਿਓ ਮਨੀ ਵਾਲੇਟ
ਇਸ ਐਪ ਦੀ ਮਦਦ ਨਾਲ ਤੁਸੀਂ ਮੋਬਾਇਲ ਬਿੱਲ, ਡੀ. ਟੀ. ਐੱਚ. ਦਾ ਬਿੱਲ, ਇੰਸ਼ੋਰੈਂਸ ਆਦਿ ਦਾ ਭੁਗਤਾਨ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਪੈਸੇ ਭੇਜਣ ਅਤੇ ਉਨ੍ਹਾਂ ਤੋਂ ਪੈਸੇ ਪ੍ਰਾਪਤ ਕਰ ਸਕਦੇ ਹੋ। ਇਹ ਐਪ ਸ਼ਾਪਿੰਗ ਕਰਨ ਲਈ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਓ ਮਨੀ ਐਪ ਵਿਚ ਪਏ ਪੈਸਿਆਂ ਨੂੰ ਆਪਣੇ ਬੈਂਕ ਅਕਾਊਂਟ ਵਿਚ ਵੀ ਟਰਾਂਸਫਰ ਕੀਤਾ ਜਾ ਸਕਦਾ ਹੈ। ਜਿਓ ਮਨੀ ਵਾਲੇਟ ਐਪ ਪੇਟੀਐੱਮ ਵਰਗੀ ਸਰਵਿਸ ਪ੍ਰਦਾਨ ਕਰਦਾ ਹੈ।
ਜਿਓ ਨਿਊਜ਼ ਐਕਸਪ੍ਰੈੱਸ
ਇਸ ਨਾਲ ਤੁਸੀਂ ਨਿਊਜ਼ ਪੜ੍ਹ ਸਕੋਗੇ ਅਤੇ ਕਿਸੇ ਤਰ੍ਹਾਂ ਦੀ ਫੀਸ ਵੀ ਦੇਣ ਦੀ ਲੋੜ ਨਹੀਂ ਹੋਵੇਗੀ। ਐਲਗੋਰੀਥਮ ਦੀ ਮਦਦ ਨਾਲ ਐਪ ਆਪਣੇ-ਆਪ ਡਿਟੈਕਟ ਕਰ ਲਵੇਗਾ ਕਿ ਤੁਹਾਨੂੰ ਕਿਹੋ ਜਿਹੀਆਂ ਖਬਰਾਂ ਪੜ੍ਹਨਾ ਪਸੰਦ ਹੈ। ਕ੍ਰਿਕਟ, ਸਟਾਕ ਮਾਰਕੀਟ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਤੁਹਾਨੂੰ ਲਾਈਵ ਅਪਡੇਟ ਰਾਹੀਂ ਪ੍ਰਾਪਤ ਕਰਵਾਈਆਂ ਜਾਣਗੀਆਂ।
ਸੈਮਸੰਗ ਨੇ Note 4 ਯੂਜ਼ਰਸ ਲਈ ਜਾਰੀ ਕੀਤਾ ਨਵਾਂ ਅਪਡੇਟ
NEXT STORY