ਜਲੰਧਰ : ਸੈਮਸੰਗ ਨੇ ਗਲੈਕਸੀ ਨੋਟ 4 ਲਈ ਨਵਾਂ ਅਪਡੇਟ ਪੇਸ਼ ਕੀਤਾ ਹੈ। ਇਹ ਅਪਡੇਟ ਨਵੇਂ ਓ. ਐੱਸ. ਦੇ ਰੂਪ 'ਚ ਨਹੀਂ ਬਲਕਿ ਸਕਿਓਰਿਟੀ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਯੂਰੋਪੀ ਗਲੈਕਸੀ ਨੋਟ 4 ਯੂਨਿਟਸ ਲਈ ਇਸ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ ਅਤੇ ਇਸ ਦਾ ਸਾਇਜ਼ 350 ਐੱਮ. ਬੀ. ਦਾ ਹੈ। ਇਸਦਾ ਫਰਮ ਵੇਅਰ ਵਰਜ਼ਨ XXS1DPJ3 ਹੈ ਅਤੇ ਇਸ 'ਚ ਅਕਤੂਬਰ ਮਹੀਨੇ ਦੇ ਸਕਿਓਰਿਟੀ ਅਪਡੇਟ ਐਡ ਕੀਤਾ ਗਿਆ ਹੈ।
ਸਕਿਓਰਿਟੀ ਅਪਡੇਟ ਤੋਂ ਇਲਾਵਾ ਇਸ ਲੇਟੈਸਟ ਅਪਡੇਟ 'ਚ ਕੁਝ ਹੋਰ ਬਦਲਾਵ ਵੀ ਕੀਤੇ ਗਏ ਹਨ ਜਿਸ 'ਚ ਬੈਟਰੀ ਆਪਟੀਮਿਜ਼ੇਸ਼ਨ, ਪਰਫਾਰਮੈਂਸ ਅਤੇ ਸਟੈਬੀਲਿਟੀ ਸੁਧਾਰ ਸ਼ਾਮਿਲ ਹੈ। ਇਹ ਅਪਡੇਟ ਓ. ਟੀ. ਏ ਦੇ ਜ਼ਰੀਏ ਜਾਰੀ ਕੀਤਾ ਗਿਆ ਹੈ ਅਤੇ ਬਹੁਤ ਛੇਤੀ ਹੋਰ ਦੇਸ਼ਾਂ 'ਚ ਵੀ ਇਹ ਅਪਡੇਟ ਦੇਖਣ ਨੂੰ ਮਿਲੇਗਾ।
ਡੁਅਲ ਐੱਜ ਕਵਰਡ ਡਿਸਪਲੇ ਨਾਲ ਲਾਂਚ ਹੋਇਆ Xiaomi Mi Note 2
NEXT STORY