ਜਲੰਧਰ- ਅੱਜ ਦੇ ਦੌਰ 'ਚ ਹਰ ਕਾਰ ਨਿਰਮਾਤਾ ਕੰਪਨੀ ਕਾਰ ਨੂੰ ਸਮਾਰਟ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸ ਨਾਲ ਸੰਬੰਧਿਤ ਹਰ ਜਾਣਕਾਰੀ ਫੋਨ 'ਤੇ ਹੀ ਮਿਲੇ ਅਤੇ ਇਸ ਨੂੰ ਤੁਸੀਂ ਕਿਤੇ ਵੀ ਆਪਰੇਟ ਕਰ ਸਕੋ, ਇਸ ਦੇ ਨਾਲ-ਨਾਲ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਸੈੱਸ 'ਚ ਕਾਰ 'ਚ ਲੱਗੀ ਖਾਸ ਤਕਨੀਕ ਅਤੇ ਸਮਾਰਟਫੋਨ ਮਿਲ ਕੇ ਕੰਮ ਕਰਦੇ ਹਨ। ਸਮਾਰਟਫੋਨ 'ਚ ਦਿੱਤੇ ਗਏ ਐਪ ਦੀ ਮਦਦ ਨਾਲ ਕਾਰ ਨੂੰ ਸਮਾਰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਤੇ ਵੀ ਕਾਰ ਨੂੰ ਕੰਟਰੋਲ ਕੀਤਾ ਜਾ ਸਕੇ। ਜੀਓ ਵੀ ਹੁਣ ਕੁਝ ਅਜਿਹੀ ਹੀ ਤਕਨੀਕ ਲੈ ਕੇ ਆ ਰਹੀ ਹੈ ਜਿਸ ਨਾਲ ਕੋਈ ਵੀ ਸਾਧਾਰਣ ਆਮ ਕਾਰ ਨੂੰ ਸਮਾਰਟ ਕਾਰ 'ਚ ਬਦਲਿਆ ਜਾਵੇਗਾ ਅਤੇ ਸਮਾਰਟਫੋਨ 'ਤੇ ਸੁਰੱਖਿਆ ਨਾਲ ਜੁੜੀ ਹਰ ਜਾਣਕਾਰੀ ਮਿਲੇਗੀ।
ਜੀਓ ਕਾਰ ਕੁਨੈਕਟ ਐਪ, ਜੀਓ ਇਕੋਸਿਸਟਮ ਦਾ ਇਕ ਹਿੱਸਾ ਹੈ ਜੋ ਤੁਹਾਡੀ ਕਾਰ 'ਚ ਆਨ-ਬੋਰਡ ਡਾਇਗਨੋਸਟਿਕ (ਓ.ਬੀ.ਡੀ.) ਦੇ ਤੌਰ 'ਤੇ ਕੰਮ ਕਰੇਗਾ। ਜੇਕਰ ਕਾਰ 'ਚ ਕੋਈ ਸਮੱਸਿਆ ਆਉਂਦੀ ਹੈ ਤਾਂ ਜੀਓ ਕਾਰ ਕੁਨੈਕਟ ਐਪ ਨਾ ਸਿਰਪ ਉਸ ਬਾਰੇ ਦੱਸਦਾ ਹੈ ਸਗੋਂ ਉਸ ਦੀ ਲੋਕੇਸ਼ਨ ਵੀ ਦੱਸਦਾ ਹੈ। ਜੇਕਰ ਤੁਹਾਡੀ ਕਾਰ ਦੇ ਰੇਡੀਏਟਰ 'ਚ ਖਰਾਬੀ ਹੈ ਤਾਂ ਤੁਹਾਡਾ ਓ.ਬੀ.ਡੀ. ਪੋਰਟ ਉਥੇ ਸੰਕੇਤ ਦੇਵੇਗਾ। ਜਿਨ੍ਹਾਂ ਕਾਰਾਂ 'ਚ ਪਹਿਲਾਂ ਤੋਂ ਹੀ ਓ.ਬੀ.ਡੀ. ਪੋਰਟ ਹੈ ਉਨ੍ਹਾਂ 'ਚ ਬੈਟਰੀ, ਤੇਲ, ਬ੍ਰੇਕ ਆਇਲ, ਮਾਈਲੇਜ ਆਦਿ ਦੀ ਸੂਚਨਾ ਪ੍ਰਾਪਤ ਕਰਨ 'ਚ ਮਦਦ ਮਿਲਦੀ ਹੈ। ਹਾਲਾਂਕਿ ਜੀਓ ਕਾਰ ਕੁਨੈਕਕਟ ਤੁਹਾਨੂੰ ਇਹ ਸਾਰੀ ਜਾਣਕਾਰੀ ਤੁਹਾਡੇ ਸਮਾਰਟਫੋਨ 'ਤੇ ਉਪਲੱਬਧ ਕਰੇਗਾ। ਆਸਾਨ ਸ਼ਬਦਾਂ 'ਚ ਕਹੀਏ ਤਾਂ ਜੀਓ ਕਾਰ ਕੁਨੈਕਟ ਐਪ ਨਾਲ ਕਿਤੋਂ ਵੀ ਤੁਸੀਂ ਆਪਣੀ ਕਾਰ 'ਤੇ ਨਜ਼ਰ ਰੱਖ ਸਕੋਗੇ।
ਕਾਰ ਚੱਲਦੇ ਸਮੇਂ ਜੇਕਰ ਲਾਈਨ 'ਤੋਂ ਬਾਹਰ ਚਲੀ ਜਾਏ ਤਾਂ ਇਹ ਤਕਨੀਕ ਤੁਹਾਨੂੰ ਡਰਾਈਵਿੰਗ ਕਰਦੇ ਹੋਏ ਸੁਰੱਖਿਆ ਨਾਲ ਜੁੜੀ ਜਾਣਕਾਰੀ ਦੇਵੇਗੀ। ਇਸ ਦੇ ਨਾਲ ਹੀ ਇਹ ਐਪ ਤੁਹਾਡੀ ਕਾਰ ਨੂੰ ਇਕ ਵਾਈ-ਫਾਈ ਹਾਟਸਪਾਟ 'ਚ ਵੀ ਬਦਲ ਕੇ 10 ਡਿਵਾਈਸਿਜ਼ ਨੂੰ ਹਾਈ-ਸਪੀਡ ਇੰਟਰਨੈੱਟ ਨਾਲ ਕੁਨੈਕਟ ਕਰ ਦੇਵੇਗੀ। ਸਫਰ ਦੌਰਾਨ ਹਮੇਸ਼ਾ ਸੰਪਰਕ ਦੀ ਸਮੱਸਿਆ ਰਹਿੰਦੀ ਹੈ ਅਤੇ ਸਮਾਰਟ ਕਾਰਾਂ 'ਚ ਇਸ ਦਾ ਮਹਿੰਗਾ ਖਰਚ ਵੀ ਇਕ ਸਮੱਸਿਆ ਹੈ ਜਦੋਂਕਿ ਇਸ ਵਿਚ ਅਜਿਹਾ ਕੁਝ ਨਹੀਂ ਹੈ। ਇਸ ਤਰ੍ਹਾਂ ਦੇ ਐਪ ਸੜਕ 'ਤੇ ਤੁਹਾਡੀ ਸੁਰੱਖਿਆ ਦਾ ਪੱਧਰ ਵੀ ਬਿਹਤਰ ਕਰ ਦੇਣਗੇ।
iBall ਨੇ ਲਾਂਚ ਕੀਤਾ CompBook ਫਲਿੱਪ-X5 ਲੈਪਟਾਪ, ਜਾਣੋ ਕੀਮਤ
NEXT STORY