ਜਲੰਧਰ— ਵਟਸਐਪ ਨੇ ਹਾਲ ਹੀ 'ਚ ਇਨਕ੍ਰਿਪਸ਼ਨ ਫੀਚ ਨੂੰ ਐਡ ਕੀਤਾ ਹੈ ਜਿਸ ਨਾਲ ਕੋਈ ਵੀ ਹੈਕਰ ਤੁਹਾਡੇ ਪਰਸਨਲ ਮੈਸੇਜ ਨਵੀਂ ਦੇਖ ਸਕੇਗਾ। ਇਸ ਤੋਂ ਇਲਾਵਾ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਵੀ ਨਾਮੁਮਕਿਨ ਨਹੀਂ ਹੈ।
ਸਾਈਬਰ ਸਕਿਓਰਿਟੀ ਵੇਂਚਰਸ ਦੀ ਨਵੀਂ ਰਿਪੋਰਟ ਮੁਤਾਬਕ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ john McAfee ਅਤੇ ਉਨ੍ਹਾਂ ਦੀ ਟੀਮ ਨੇ ਵਟਸਐਪ ਦੇ ਇਨਕ੍ਰਿਪਸ਼ਨ ਮੈਸੇਜ ਫੀਚਰ ਨੂੰ ਵੀ ਬ੍ਰੇਕ ਕਰ ਦਿੱਤਾ ਹੈ। ਹਾਲਾਂਕਿ ਵਟਸਐਪ 'ਚ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਐਂਡ੍ਰਾਇਡ ਓ.ਐੱਸ. ਕਾਰਨ ਇਨਕ੍ਰਿਪਸ਼ਨ ਫੀਚਰ ਵੀ ਖਤਰੇ 'ਚ ਹੈ।
ਕੌਣ ਹੈ joh David McAfee - ਇਹ ਇਕ ਅਮਰੀਕੀ ਕੰਪਿਊਟਰ ਪ੍ਰੋਗ੍ਰਾਮ, ਬਿਜ਼ਨੈੱਸਮੈਨ ਹਨ। ਇਹ ਕਮਰਸ਼ੀਅਲ ਐਂਟੀ-ਵਾਇਰਸ ਪ੍ਰੋਗਰਾਮ ਦੇ ਪਹਿਲੇ ਡਿਵੈੱਲਪਰ ਹਨ।
McAfee ਮੁਤਾਬਕ john ਅਤੇ ਉਨ੍ਹਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐਂਡ੍ਰਾਇਡ ਡਿਵਾਈਸ 'ਚ 'ਸੀਰੀਅਸ ਡਿਜ਼ਾਈਨ ਫਲੋ' ਦੇਖਿਆ ਹੈ ਜਿਸ ਨਾਲ ਐਂਡ੍ਰਾਇਡ ਡਿਵਾਈਸ 'ਤੇ ਪੂਰਾ ਅਸੈੱਸ ਪਾਇਆ ਜਾ ਸਕਦਾ ਹੈ ਜਿਸ ਵਿਚ ਸਕਿਓਰ ਵਟਸਐਪ ਮੈਸੇਜ ਵੀ ਸ਼ਾਮਲ ਹਨ।
ਜਾਣੋ ਕੌਣ ਚੋਰੀ ਕਰ ਰਿਹੈ ਤੁਹਾਡਾ ਵਾਈ-ਫਾਈ ਡਾਟਾ
NEXT STORY