ਨਵੀਂ ਦਿੱਲੀ—HMD ਗਲੋਬਲਸ ਨੇ ਭਾਰਤ 'ਚ ਇਕ ਨਵੇਂ ਨੋਕੀਆ ਫੋਨ ਦੀ ਲਾਂਚਿੰਗ ਲਈ ਈਵੈਂਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਭਾਵ ਕੰਪਨੀ ਭਾਰਤ 'ਚ ਜਲਦ ਹੀ ਇਕ ਨਵਾਂ ਸਮਾਰਟਫੋਨ ਲਾਂਚ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਫਓਨ ਕੰਪਨੀ ਦਾ ਫਲੈਗਸ਼ਿਪ ਨੋਕੀਆ 9 ਪਿਊਰ ਵਿਊ ਸਮਾਰਟਫੋਨ ਹੋਵੇਗਾ। ਕੰਪਨੀ ਨੇ 6 ਜੂਨ ਨੂੰ ਦਿੱਲੀ 'ਚ ਇਕ ਈਵੈਂਟ ਲਈ ਇੰਵਾਈਟਸ ਭੇਜੇ ਹਨ ਭਾਵ ਇਹ ਨਵਾਂ ਸਮਾਰਟਫੋਨ 6 ਜੂਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ।

5 ਰੀਅਰ ਕੈਮਰਾ ਸੈਟਅਪ
ਈਵੈਂਟ ਦੌਰਾਨ ਕੰਪਨੀ ਨੋਕੀਆ 9 ਪਿਊਰ ਵਿਊ ਲਾਂਚ ਕਰੇਗੀ ਅਤੇ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਜਾਣਕਾਰੀ ਦੇਵੇਗੀ। ਇਹ ਸਮਾਰਟਫੋਨ ਮੋਬਾਇਲ ਵਰਲਡ ਕਾਂਗਰਸ 2019 'ਚ ਲਾਂਚ ਕੀਤਾ ਗਿਆ ਸੀ। ਫੋਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਸਮਾਰਟਫੋਨ 'ਚ 5 ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

5 ਕੈਮਰੇ ਵਾਲਾ ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ। ਫੋਨ ਦੇ ਬੈਕ ਪੈਨਲ 'ਤੇ ਮੌਜੂਦ ਸਾਰੇ ਲੈਂਸ 12 ਮੈਗਾਪਿਕਸਲ ਹੈ। 5 ਚੋਂ 2 ਸੈਂਸਰ ਫੁਲ ਕਲਰਡ ਸੈਂਸਰ ਹਨ ਜਦਕਿ ਬਾਕੀ ਤਿੰਨ ਕੈਮਰੇ ਬਿਹਤਰ ਬਲੈਕ ਐਂਡ ਵ੍ਹਾਈਟ ਫੋਟੋਗ੍ਰਾਫੀ ਲਈ ਦਿੱਤੇ ਗਏ ਹਨ।

ਇਸ 'ਚ 5.99 ਇੰਚ QHD+pOLED ਨੋਕੀਆ ਪਿਊਰ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ। ਇੰਟਰਨਲ ਸਟੋਰੇਜ਼ ਦੀ ਗੱਲ ਕਰੀਏ ਤਾਂ ਫੋਨ 'ਚ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ 'ਚ ਐਂਡ੍ਰਾਇਡ ਪਾਈ 9.0 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3320 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਵਾਇਰਲੈਸ ਚਾਰਜਿੰਗ ਸਪੋਰਟ ਕਰਦੀ ਹੈ। ਇਹ ਫੋਨ ਵਾਟਰ ਅਤੇ ਡਸਟ ਰੈਜਿਸਟੈਂਟ ਤਕਨੀਕ ਨਾਲ ਲੈਸ ਹੈ।

ਭਾਰਤ 'ਚ ਜਲਦ ਲਾਂਚ ਹੋਵੇਗਾ Samsung Galaxy M40
NEXT STORY