ਜਲੰਧਰ- ਹੁੰਡਈ ਆਪਣਾ ਪ੍ਰੀਮੀਅਮ ਸਬ-ਬਰਾਂਡ ਕੀਤਾ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਕੀਆ ਮੋਟਰਸ ਦੁਨੀਆ ਦੀ ਕੁਝ ਟਾਪ ਬਰਾਂਡਸ 'ਚੋ ਇਕ ਹੈ। ਹੁੰਡਈ ਮੋਟਰਸ ਇਸ ਦੇ ਜ਼ਰੀਏ ਭਾਰਤ ਦੇ ਪ੍ਰੀਮੀਅਮ ਸੈਗਮੇਂਟ ਬਾਜ਼ਾਰ 'ਚ ਬਹੁਤ ਦਾਹ ਖੇਡਣਾ ਚਾਹੁੰਦੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੀਆ ਦੀ ਕਈ ਕਾਰਾਂ ਹਨ। ਅਟਕਲਾਂ ਹਨ ਕਿ ਭਾਰਤੀ ਬਾਜ਼ਾਰ 'ਚ ਇਸ ਬਰਾਂਡ ਦੇ ਕੁਝ ਖਾਸ ਮਾਡਲ ਉਤਾਰੇ ਜਾਣਗੇ।
ਪਿਕਾਂਟੋ- ਇਹ ਕੀਆ ਦੀ ਸਭ ਤੋਂ ਛੋਟੀ ਕਾਰ ਹੈ। ਹੁੰਡਈ ਦੀ ਰੇਂਜ 'ਚ ਇਸ ਨੂੰ ਇਆਨ ਅਤੇ ਗਰੈਂਡ ਆਈ10 ਦੇ 'ਚ ਰੱਖਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਹ 1.2- ਲਿਟਰ ਪੈਟਰੋਲ ਇੰਜਣ ਦੇ ਨਾਲ ਆਉਂਦੀ ਹੈ। ਭਾਰਤ 'ਚ ਇਸ ਨੂੰ 1.0-ਲਿਟਰ ਪੈਟਰੋਲ ਇੰਜਣ ਦੇ ਨਾਲ ਉਤਾਰਿਆ ਜਾ ਸਕਦਾ ਹੈ।
ਰਿਓ- ਇਹ ਹੈਚਬੈਕ ਕਈ ਐਡਵਾਂਸ ਫੀਚਰਸ ਨਾਲ ਲੈਸ ਹੈ। ਮਸਲਨ, ਐਲ. ਈ. ਡੀ ਡੇ-ਟਾਇਮ ਰਨਿੰਗ ਲਾਇਟਸ, ਆਟੋਮੈਟਿਕ ਕਲਾਇਮੇਟ ਕੰਟਰੋਲ, ਕੀ-ਲੈੱਸ ਐਂਟਰੀ ਅਤੇ ਰਿਵਸ ਪਾਰਕਿੰਗ। ਇਸ ਦੀ ਸਿੱਧਾ ਮਕਾਬਲਾ ਮਾਰੂਤੀ ਸੁਜ਼ੂਕੀ ਸਵਿੱਫਟ ਤੋਂ ਹੋਵੇਗੀ।
ਰਿਓ ਸੈਡਾਨ- ਇਹ ਰਿਓ ਹੈਚਬੈਕ ਵਰਗੀ ਹੀ ਹੈ, ਪਰ ਇਸ ਦੇ ਪਿਛਲੇ ਹਿੱਸੇ 'ਚ ਬੂਟ ਦਿੱਤਾ ਗਿਆ ਹੈ। ਇਹ ਫੁੱਲ ਸਾਇਜ਼ ਸੇਡਾਨ ਹੈ। ਇਸ 'ਚ 1.4-ਲਿਟਰ ਦਾ ਉਹੀ ਡੀਜ਼ਲ ਇੰਜਣ ਹੈ, ਜੋ ਹੂੰਡਈ ਵੇਰਨਾ 'ਚ ਹੁੰਦਾ ਹੈ। ਇਹ ਕਾਰ ਟਿਇੱਟਾ ਏਟੀਅਸ, ਨਿਸਾਨ ਸਾਨੀ ਅਤੇ ਰੇਨੋ ਸਕਾਲਾ ਨੂੰ ਟਕਰ ਦੇ ਸਕਦੀ ਹੈ।
ਕੈਰੇਂਸ- ਇਹ ਲਗਜ਼ਰੀ ਮਲਟੀ ਪਰਪਜ਼ ਵ੍ਹੀਕਲ ਹੈ। ਭਾਰਤੀ ਬਾਜ਼ਾਰ ਦੀਆਂ ਜਰੂਰਤਾਂ ਦੇ ਹਿਸਾਬ ਨਾਲ ਇਹ ਮਾਡਲ ਠੀਕ ਨਜ਼ਰ ਆਉਂਦਾ ਹੈ । ਇਹ 7-ਸੀਟਰ ਐੱਮ. ਪੀ. ਵੀ ਰੇਨੋ ਲਾਜ਼ੀ ਅਤੇ ਇਨੋਵਾ ਕਰਿਸਟਾ ਦੇ ਨਾਲ ਤਗੜਾ ਮੁਕਬਲਾ ਕਰ ਸਕਦੀ ਹੈ।
ਇਸ ਬ੍ਰਾਊਜ਼ਰ ਦੀ ਵਰਤੋਂ ਕਰਨ 'ਤੇ ਮਿਲਣਗੇ 'ਪੈਸੇ'
NEXT STORY