ਜਲੰਧਰ- ਮਾਈਕ੍ਰੋਸਾਫਟ ਆਪਣੇ ਐੱਜ ਬ੍ਰਾਊਜ਼ਰ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੁਣ ਲਈ ਲਗਾਤਾਰ ਕੰਮ ਕਰ ਰਹੀ ਹੈ। ਹਾਲ ਹੀ 'ਚ ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਐੱਜ ਬ੍ਰਾਊਜ਼ਰ ਹੋਰ ਬ੍ਰਾਊਜ਼ਰਸ ਦੀ ਤੁਲਨਾ 'ਚ ਘੱਟ ਬੈਟਰੀ ਖਰਚ ਕਰਦਾ ਹੈ। ਹੁਣ ਮਾਈਕ੍ਰੋਸਾਫਟ ਨੇ ਐੱਜ ਬ੍ਰਾਊਜ਼ਰ ਨੂੰ ਪ੍ਰੋਮੋਟ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ ਜਿਸ ਦੇ ਤਹਿਤ ਕੰਪਨੀ ਐੱਜ ਬ੍ਰਾਊਜ਼ਰ ਇਸਤੇਮਾਲ ਕਰਨ ਵਾਲਿਆਂ ਨੂੰ ਪੈਸੇ ਦੇਵੇਗੀ।
ਮਾਈਕ੍ਰੋਸਾਫਟ ਰਿਵਾਡ ਦਾ ਐਲਾਨ ਪਿਛਲੇ ਹਫਤੇ ਕੀਤਾ ਗਿਆ ਹੈ ਅਤੇ ਅਮਰੀਕੀ ਯੂਜ਼ਰਸ ਨੂੰ ਇਸ ਦਾ ਫਾਇਦਾ ਹੋਵੇਗਾ। ਸੀਨੈੱਟ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇਸ ਪ੍ਰੋਗਰਾਮ ਤਹਿਤ ਐੱਜ, ਬਿੰਗ ਦੀ ਵਰਤੋਂ ਕਰਨ ਅਤੇ ਮਾਈਕ੍ਰੋਸਾਫਟ ਸਟੋਰ ਤੋਂ ਸ਼ਾਪਿੰਗ ਕਰਦੇ ਸਮੇਂ ਪੁਆਇੰਟ ਮਿਲਣਗੇ। ਇਨ੍ਹਾਂ ਪੁਆਇੰਟਾਂ ਨਾਲ ਐਮੇਜ਼ਾਨ, ਸਕਾਇਪ ਅਤੇ ਆਊਟਲੁੱਕ ਡਾਟ ਕਾਮ ਦੇ ਫ੍ਰੀ ਵਰਜ਼ਨ ਲਈ ਕ੍ਰੈਡਿਟਸ ਅਤੇ ਵਾਊਟਰ ਮਿਲਣਗੇ।
ਜ਼ਿਕਰਯੋਗ ਹੈ ਕਿ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਵਿੰਡੋਜ਼ 10 ਦੀ ਵਰਤੋਂ ਕਰਨ ਵਾਲੇ 3 ਤਿਹਾਈ ਯੂਜ਼ਰਸ ਐੱਜ ਬ੍ਰਾਊਜ਼ਰ ਦੀ ਵਰਤੋਂ ਕਰਦੇ ਹਨ।
ਇਸ ਪ੍ਰੋਗਰਾਮ ਦੇ ਤਹਿਤ ਹਾਈ ਐਂਡ ਸਮਾਰਟਫੋਨਸ ਨੂੰ ਸਸਤੇ ਮੁੱਲ 'ਚ ਵੇਚੇਗੀ ਸੈਮਸੰਗ
NEXT STORY