ਆਟੋ ਡੈਸਕ-ਸਾਊਥ ਕੋਰੀਆ ਦੀ ਮੰਨੀ-ਪ੍ਰਮੰਨੀ ਕਾਰ ਨਿਰਮਾਤਾ ਕੰਪਨੀ Kia Motors ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਕੰਪੈਕਟ ਐੱਸ.ਯੂ.ਵੀ. Kia Seltos ਨਾਲ ਭਾਰਤੀ ਬਾਜ਼ਾਰ 'ਚ ਐਂਟਰੀ ਕੀਤੀ ਅਤੇ ਬਹੁਤ ਘੱਟ ਸਮੇਂ 'ਚ Kia Seltos ਭਾਰਤੀ ਗਾਹਕਾਂ ਨੂੰ ਕਾਫੀ ਪਸੰਦ ਆਈ ਹੈ। Kia Motors Corporation ਵਿਸ਼ਵ ਦੀ 8ਵੀਂ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ, ਜਿਸ ਨੇ ਭਾਰਤ 'ਚ ਫੈਸਟਿਵ ਸੀਜ਼ਨ ਦੌਰਾਨ ਵਧਈਆ ਖਾਸੀ ਵਿਕਰੀ ਕੀਤੀ ਹੈ। ਜਿਥੇ ਪੂਰੀ ਆਟੋ ਇੰਡਸਟਰੀ ਸੁਸਤੀ ਦੇ ਚੱਲਦੇ ਘੱਟ ਵਿਕਰੀ ਨਾਲ ਜੂਝ ਰਹੀ ਸੀ, ਉਥੇ ਕੀਆ ਮੋਟਰਸ ਨੇ ਅਕਤੂਬਰ 2019 'ਚ ਭਾਰਤ 'ਚ ਆਪਣੀ ਪਹਿਲੀ ਕਾਰ Seltos ਦੀਆਂ 12,850 ਯੂਨੀਟਸ ਦੀ ਵਿਕਰੀ ਕੀਤੀ ਹੈ।

ਅਗਸਤ 2019 'ਚ ਲਾਂਚਿੰਗ ਤੋਂ ਬਾਅਦ ਹੀ ਕੀਆ ਮੋਟਰਸ ਨੇ ਸਿਰਫ 70 ਦਿਨਾਂ ਹੀ ਸੇਲਟੋਸ ਦੀਆਂ 26,840 ਯੂਨੀਟਸ ਦੀ ਵਿਕਰੀ ਕੀਤੀ ਹੈ। ਬਾਜ਼ਾਰ 'ਚ ਸਿਰਫ ਇਕ ਪ੍ਰੋਡਕਟ ਨਾਲ ਕੰਪਨੀ ਭਾਰਤ ਦੀ 5ਵੀਂ ਸਭ ਤੋਂ ਵੱਡੀ ਆਟੋਮੋਬਾਇਲ ਕੰਪਨੀ ਬਣ ਗਈ। ਇਸ ਉਪਲੱਬਧੀ ਨੂੰ ਹਾਸਲ ਕਰਨ ਲਈ ਸੇਲਟੋਸ ਨੇ ਵੱਖ-ਵੱਖ ਖੇਤਰਾਂ 'ਚ ਨਾ ਸਿਰਫ ਕਈ ਪੁਰਾਣੀ ਅਤੇ ਨਵੀਂ ਲਾਂਚ ਕੀਤੀ ਗਈ ਐੱਸ.ਯੂ.ਵੀ. ਨੂੰ ਪਿੱਛੇ ਛੱਡ ਦਿੱਤਾ ਹੈ ਬਲਿਕ ਸਾਰੇ ਖੇਤਰਾਂ 'ਚ ਗਾਹਕਾਂ ਦੀਆਂ ਉਮੀਦਾਂ ਨੂੰ ਪਾਰ ਕਰਕੇ ਭਾਰਤੀ ਕਾਰ ਖਰੀਦਣ ਵਾਲੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ।

ਕੀਆ ਮੋਟਰਸ ਇੰਡੀਆ ਨੂੰ ਪਹਿਲੇ ਹੀ ਸੇਲਟੋਸ ਲਈ ਹੁਣ ਤਕ 60 ਹਜ਼ਾਰ ਬੁਕਿੰਗ ਮਿਲ ਚੁੱਕੀ ਹੈ ਅਤੇ ਸਮੇਂ 'ਤੇ ਡਿਲਵਰੀ ਕਰਨ ਲਈ ਕੀਆ ਨੇ ਅਨੰਤਪੁਰ 'ਚ ਆਪਣੀ ਹਾਈਟੇਕ ਪ੍ਰੋਡਕਸ਼ਨ ਫੈਸਿਲਿਟੀ 'ਚ ਪ੍ਰੋਡਕਸ਼ਨ ਨੂੰ ਰੈਂਪ 'ਤੇ ਲਿਆਉਣ ਲਈ ਦੂਜੀ ਪਾਰੀ ਸ਼ੁਰੂ ਕੀਤੀ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਬੁਕਿੰਗ ਨੂੰ ਬੰਦ ਨਹੀਂ ਕਰੇਗੀ ਕਿਉਂਕਿ ਬ੍ਰਾਂਡ ਦਾ ਪਲਾਂਟ ਸੋਲਟੇਸ ਦੀ ਵਧਦੀ ਮੰਗ ਨੂੰ ਪੂਰਾ ਕਰਨ 'ਚ ਪੂਰੀ ਤਰ੍ਹਾਂ ਸਮਰਥ ਹੈ। ਸਾਊਥ ਕੋਰੀਅਨ ਆਟੋਮੇਕਰ ਆਪਣੇ ਪ੍ਰੋਡਕਟ ਦੀ ਇਨੀਂ ਜ਼ਿਆਦਾ ਡਿਮਾਂਡ ਨੂੰ ਦੇਖਣ ਲਈ ਤਿਆਰ ਹੈ ਅਤੇ ਭਾਰਤੀ ਬਾਜ਼ਾਰ ਲਈ ਆਪਣੀ ਯੋਜਨਾ ਅੱਗੇ ਵਧਾ ਰਿਹਾ ਹੈ।

ਸ਼ਾਓਮੀ ਲੈ ਕੇ ਆਇਆ ਦੋ ਨਵੇਂ ਇੰਟਰਨੈੱਟ ਏਅਰ ਕੰਡੀਸ਼ਨਰ, ਜਾਣੋ ਕੀਮਤ
NEXT STORY