ਜਲੰਧਰ- ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ 'ਤੇ ਗੇਮਜ਼, ਇੰਟਰਨੈੱਟ ਸਰਚਿੰਗ ਜਾਂ ਹੋਰ ਕਿਸੇ ਵੀ ਤਰ੍ਹਾਂ ਜਾ ਕੰਮ ਕਰਨ ਲਈ ਇਸਤੇਮਾਲ ਕਰਦੇ ਹੋ ਪਰ ਇਨ੍ਹਾਂ ਸਭ ਕੰਮਾਂ ਨੂੰ ਕਰਨ 'ਚ ਕੀਬੋਰਡ ਅਹਿਮ ਭੂਮਿਕਾ ਨਿਭਾਉਂਦਾ ਹੈ, ਜੋ ਤੁਹਾਡੇ ਹਰ ਤਰ੍ਹਾਂ ਦੇ ਕੰਮ ਕਰਨ 'ਚ ਮਦਦ ਕਰਦਾ ਹੈ। ਪਰੰਤੂ ਕਦੀ ਤੁਹਾਡੇ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਕੀਬੋਰਡ ਨੂੰ ਧਿਆਨ ਨਾਲ ਦੇਖਣਾ ਹੈ। ਜੇਕਰ ਨਹੀਂ ਦੇਖਿਆ ਤਾਂ ਇਕ ਵਾਰ ਜ਼ਰੂਰ ਦੇਖੋ। ਤੁਹਾਨੂੰ ਕੀਬੋਰਡ ਦੀ F ਅਤੇ J ਜੇਕਰ ਕੀਜ ਕੁਝ ਵੱਖ ਦਿਖਾਈ ਦੇਵੇਗੀ। ਅਸਲ 'ਚ F ਅਤੇ J ਬਟਨਾਂ 'ਤੇ ਇਹ ਉਭਾਰ ਇਸ ਲਈ ਦਿੱਤੇ ਜਾਂਦੇ ਹਨ, ਤਾਂ ਕਿ ਤੁਸੀਂ ਟਾਈਪ ਕਰਨ ਲਈ ਕੀਬੋਰਡ 'ਤੇ ਦੇਖੇ ਬਿਨਾ ਆਪਣੀਆਂ ਉਂਗਲੀਆਂ ਨੂੰ ਠੀਕ ਪੂਜ਼ੀਸ਼ਨ 'ਚ ਰੱਖ ਸਕੇ।
ਜਿਸ ਸਮੇਂ ਤੁਹਾਡੇ ਖੱਬੇ ਹੱਥ ਦੀ ਇੰਡੇਕਸ ਫਿੰਗਰ 6 'ਤੇ ਹੁੰਦੀ ਹੈ, ਬਾਕੀ ਉਂਗਲੀਆਂ A, S ਅਤੇ D 'ਤੇ ਹੁੰਦੀ ਹੈ। ਸੱਜੇ ਹੱਥ ਦੀ ਇੰਡੇਕਸ ਫਿੰਗਰ ਜਦੋਂ J 'ਤੇ ਹੁੰਦੀ ਹੈ ਤਾਂ ਬਾਕੀ ਉਂਗਲੀਆਂ K, L ਅਤੇ ਕਾਲਨ (;) 'ਤੇ ਹੁੰਦੀ ਹੈ। ਦੋਵੇਂ ਹੱਥਾਂ ਦੇ ਅੰਗੂਠੇ ਇਸ ਦੌਰਾਨ ਸਪੇਸ ਵਾਰ 'ਤੇ ਹੁੰਦੇ ਹਨ। ਇਸ ਤਰ੍ਹਾਂ ਨਾਲ ਹੱਥ ਰੱਖਣ 'ਤੇ ਤੁਸੀਂ ਦੋਵੇਂ ਹੱਥਾਂ ਨਾਲ ਸਾਰੇ ਬਟਨਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ ਅਤੇ ਸਕਰੀਨ 'ਤੇ ਦੇਖਦੇ ਹੋਏ ਬਿਨਾ ਕੀਬੋਰਡ ਦੇ ਵੱਲ ਦੇਖੇ ਤੇਜ਼ੀ ਨਾਲ ਟਾਈਪਿੰਗ ਕਰ ਸਕਦੇ ਹਨ।
5.8 ਇੰਚ ਐਮੋਲੇਡ ਡਿਸਪਲੇ ਨਾਲ ਲੈਸ ਹੋ ਸਕਦਾ ਹੈ iPhone8: ਰਿਪੋਰਟ
NEXT STORY