ਆਟੋ ਡੈਸਕ– ਕੇ.ਟੀ.ਐੱਮ. ਇੰਡੀਆ ਦੇਸ਼ ’ਚ ਨਵੀਂ ਆਰ.ਸੀ. ਮੋਟਰਸਾਈਕਲ ਰੇਂਜ ਪੇਸ਼ ਕਰਨ ਲਈ ਤਿਆਰ ਹੈ। ਨਵੇਂ RC 125 ਦੀ ਸੇਲ ਅਕਤੂਬਰ 2021 ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਹ ਅਪਡੇਟਿਡ ਕੇ.ਟੀ.ਐੱਮ. ਆਰ.ਸੀ. ਸਪੋਰਟ ਬਾਈਕ ਰੇਂਜ ’ਚ ਆਉਣ ਵਾਲਾ ਪਹਿਲਾ ਮਾਡਲ ਵੀ ਹੋ ਸਕਦਾ ਹੈ। ਫਿਲਹਾਲ ਕੰਪਨੀ ਨੇ ਆਪਣੇ ਸੋਸ਼ਲ ਮਡੀਆ ਹੈਂਡਲ ’ਤੇ RC 125 ਦੀ ਇਕ ਟੀਜ਼ਰ ਇਮੇਜ ਜਾਰੀ ਕੀਤੀ ਹੈ, ਜਿਸ ਵਿਚ ਚਿੱਟੇ ਅਤੇ ਨਾਰੰਗੀ ਰੰਗ ਦਾ ਇਕ ਨਵਾਂ ਆਰ.ਸੀ. ਮੋਟਰਸਾਈਕਿਲ ਵਿਖਾਈ ਦੇ ਰਿਹਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੇਂਟ ਆਪਸ਼ਨ RC 125 ਜਾਂ RC 200 ਤਕ ਸੀਮਿਤ ਹੋ ਸਕਦਾ ਹੈ ਪਰ ਭਾਰਤੀ ਬਾਜ਼ਾਰ ’ਚ ਵੀ ਇਸ ਰੰਗ ਦੇ ਮਿਲਣ ਦੀ ਸੰਭਾਵਨਾ ਹੈ। ਕੰਪਨੀ ਦੁਆਰਾ ਜਾਰੀ ਕੀਤੇ ਗਏ ਟੀਜ਼ਰ ਕਲਿੱਕ ’ਚ ‘ਕਮਿੰਗ ਸੂਨ ਟੂ ਇੰਡੀਆ’ ਟੈਕਲਾਈਨ ਦਾ ਇਸਤੇਮਾਲ ਕੀਤਾ ਗਿਆ ਹੈ।
ਟੀਜ਼ਰ ਵੀਡੀਓ ’ਚ ਆਰ.ਸੀ. ਸਪੋਰਟਸ ਬਾਈਕ ਰੇਂਜ ’ਚ ਮਿਲਣ ਵਾਲੀ ਟੀ.ਐੱਫ.ਟੀ. ਡਿਸਪਲੇਅ ਵੀ ਵਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਪਾਵਰਟ੍ਰੋਨ ਨੂੰ ਬਿਨਾਂ ਕਿਸੇ ਬਦਲਾਅ ਦੇ ਬਣਾਈ ਰੱਖਿਆ ਜਾਵੇਗਾ।
ਇਸ ਦੇ ਲਾਂਚ ਦੀ ਅਜੇ ਕੋਈ ਅਧਿਕਾਰਤ ਤਾਰੀਖ ਨਹੀਂ ਆਈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਭਾਰਤੀ ਬਾਜ਼ਾਰ ’ਚ ਬਾਈਕ ਦਾ ਐਲਾਨ ਅਕਤੂਬਰ ’ਚ ਕੀਤਾ ਜਾ ਸਕਦਾ ਹੈ। ਇਸ ਦੇ ਅਪਡੇਟਿਡ ਮਾਡਲ ਦੀ ਕੀਮਤ ਪਿਛਲੇ ਮਾਡਲ ਦੇ ਮੁਕਾਬਲੇ ਲਗਭਗ 5,000 ਰੁਪਏ ਤੋਂ 10,000 ਰੁਪਏ ਜ਼ਿਆਦਾ ਹੋ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 1.85 ਲੱਖ ਰੁਪਏ ਤੋਂ 1.90 ਲੱਖ ਰੁਪਏ ਤਕ ਹੋ ਸਕਦੀ ਹੈ। RC 125 ਤੋਂ ਬਾਅਦ ਕੇ.ਟੀ.ਐੱਮ. ਭਾਰਤੀ ਬਾਜ਼ਾਰ ’ਚ RC 200 ਅਤੇ RC 390 ਨੂੰ ਵੀ ਲਾਂਚ ਕਰਨ ਦਾ ਐਲਾਨ ਕਰੇਗੀ।
144Hz ਦੀ ਐਮੋਲੇਡ ਡਿਸਪਲੇਅ ਨਾਲ ਲਾਂਚ ਹੋਇਆ Motorola Edge 20 Pro
NEXT STORY