ਆਟੋ ਡੈਸਕ- ਲੈਂਡ ਰੋਵਰ ਨੇ ਭਾਰਤ 'ਚ ਡਿਫੈਂਡਰ 130 ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਇਸ ਐੱਸ.ਯੂ.ਵੀ. ਨੂੰ 2 ਵੇਰੀਐਂਟਸ- HSE ਅਤੇ X 'ਚ ਪੇਸ਼ ਕੀਤਾ ਹੈ। ਇਸ ਐੱਸ.ਯੂ.ਵੀ. ਦੀ ਸ਼ੁਰੂਆਤੀ ਕੀਮਤ 1.30 ਕਰੋੜ ਰੁਪਏ ਹੈ।
ਡਿਫੈਂਡਰ 130 ਡਿਫੈਂਡਰ 110 ਦਾ ਐਕਸਟੈਂਡਰ ਵਰਜ਼ਨ ਹੈ ਜਿਸਦੇ ਚਲਦੇ ਇਸਦੀ ਲੰਬਾਈ ਵਦਾ ਕੇ 340 ਮਿ.ਮੀ. ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸਦੇ ਐਕਸਟੀਰੀਅਰ ਅਤੇ ਇੰਟੀਰੀਅਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਐਕਸਟੀਰੀਅਰ ਡਿਜ਼ਾਈਨ ਐਲੀਮੈਂਟਸ 'ਚ ਇੰਟੀਗ੍ਰੇਟਿਡ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਾਂ ਦੇ ਨਾਲ ਸਿੰਗਲ-ਪੋਡ ਐੱਲ.ਈ.ਡੀ. ਹੈੱਡਲੈਂਪ, ਇਕ ਪੈਨੋਰਮਿਕ ਸਨਰੂਫ, 20 ਇੰਚ ਦੇ ਅਲੌਏ ਵ੍ਹੀਲ ਅਤੇ ਸਮੋਕਡ ਟੇਲ ਲੈਂਪਸ ਦਿੱਤੇ ਗਏ ਹਨ। ਇਸਦਾ ਇੰਟੀਰੀਅਰ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦੇ ਨਾਲ 11.4 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 4-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਹੀਟਿੰਗ, ਕੂਲਿੰਗ ਅਤੇ ਮੈਮਰੀ ਫੰਕਸ਼ੰਸ ਦੇ ਨਾਲ 14-ਵੇ ਇਲੈਕਟ੍ਰਿਕਲੀ ਐਡਜਸਟੇਬਲ ਫਰੰਟ ਸੀਟਾਂ ਅਤੇ 360 ਡਿਗਰੀ ਕੈਮਰੇ ਨਾਲ ਲੈਸ ਹੈ।
ਇੰਜਣ
ਭਾਰਤ 'ਚ ਲੈਂਡ ਰੋਵਰ ਡਿਫੈਂਡਰ 130 ਨੂੰ 2 ਇੰਜਣ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਵਿਚ ਪਹਿਲਾ 3.0 ਲੀਟਰ ਪੈਟਰੋਲ (P400) ਸ਼ਾਮਲ ਹੈ ਜੋ 394 ਬੀ.ਐੱਚ.ਪੀ. ਦੀ ਪਾਵਰ ਅਤੇ 550 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉੱਥੇ ਹੀ ਦੂਜਾ 3.0 ਲੀਟਰ ਡੀਜ਼ਲ (D300) ਇੰਜਣ ਹੈ ਜੋ 296 ਬੀ.ਐੱਚ.ਪੀ. ਅਤੇ 600 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਦੋਵਾਂ ਇੰਜਣ ਨੂੰ ਮਾਈਲਡ-ਹਾਈਬ੍ਰਿਡ ਤਕਨੀਕ ਅਤੇ ਫੋਰ-ਵ੍ਹੀਲ ਡਰਾਈਵ ਸਿਸਟਮ ਦੇ ਨਾਲ ਜੋੜਿਆ ਗਿਆ ਹੈ।
ਦੁਨੀਆ ਭਰ 'ਚ ਡਾਊਨ ਹੋਇਆ Twitter, ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਕੱਢੀ ਭੜਾਸ
NEXT STORY