ਗੈਜੇਟ ਡੈਸਕ- ਦੁਨੀਆ ਭਰ ਦੇ ਕਈ ਦੇਸ਼ਾਂ 'ਚ ਟਵਿਟਰ ਡਾਊਨ ਹੋ ਗਿਆ। ਹਜ਼ਾਰਾਂ ਯੂਜ਼ਰਜ਼ ਨੂੰ ਟਵਿਟਰ ਦੀ ਵਰਤੋਂ ਕਰਨ 'ਚ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਟਵਿਟਰ 'ਤੇ ਇਸ ਬਾਰੇ ਕਈ ਲੋਕ ਸ਼ਿਕਾਇਤ ਵੀ ਕਰ ਰਹੇ ਹਨ। ਮਾਈਕ੍ਰੋ-ਬਲਾਗਿੰਗ ਸਾਈਟ 'ਤੇ #TwitterDown ਦੇ ਨਾਲ ਯੂਜ਼ਰਜ਼ ਆਪਣੀ ਸਮੱਸਿਆ ਦੱਸ ਰਹੇ ਹਨ। ਕਈ ਯੂਜ਼ਰਜ਼ ਨੇ ਕਿਹਾ ਕਿ ਉਨ੍ਹਾਂ ਦਾ ਟਵਿਟਰ ਕੰਮ ਨਹੀਂ ਕਰ ਰਿਹਾ। ਇਕ ਯੂਜ਼ਰ ਨੇ ਕਿਹਾ ਕਿ ਕੀ ਟਵਿਟਰ ਡਾਊਨ ਹੈ? ਯੂਜ਼ਰਜ਼ ਕਈ ਤਰ੍ਹਾਂ ਦੇ ਮੀਮਜ਼ ਵੀ ਸ਼ੇਅਰ ਕਰਕ ਰਹੇ ਹਨ। ਟਵਿਟਰ ਦੇ ਲਗਾਤਾਰ ਗਲੋਬਲ ਆਊਟੇਜ ਨੇ ਇਸਦੇ ਜ਼ਿਆਦਾਤਰ ਯੂਜ਼ਰਜ਼ ਨੂੰ ਨਿਰਾਸ਼ ਕਰ ਦਿੱਤਾ ਹੈ।
Kawasaki ਨੇ ਵੈੱਬਸਾਈਟ ਤੋਂ ਹਟਾਈ W800 ਬਾਈਕ, ਜਾਣੋ ਵਜ੍ਹਾ
NEXT STORY