ਜਲੰਧਰ—Alcatel U5 HD ਪ੍ਰੋ ਲਾਂਚ ਕਰਨ ਤੋਂ ਬਾਅਦ, Alcatel ਨੇ ਹੁਣ U5 HD ਸਮਾਰਟਫੋਨ ਲਾਂਚ ਕਰ ਦਿੱਤਾ ਹੈ। Alcatel U5 HD ਦੀ ਸਭ ਤੋਂ ਅਹਿਮ ਖਾਸੀਅਤ ਐਂਡ੍ਰਾਇਡ ਨੂਗਾ ਅਤੇ ਸੈਲਫੀ ਫਲੈਸ਼ ਵਰਗੇ ਫੀਚਰ ਸ਼ਾਮਲ ਹਨ। Alcatel U5 HD ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਮਾਰਟਫੋਨ ਬਲੈਕ ਅਤੇ ਵ੍ਹਾਈਟ ਕਲਰ ਵੇਰੀਅੰਟ 'ਚ ਉਪਲੱਬਧ ਹੈ।Alcatel U5 HD ਇਸ ਸਾਲ ਫਰਵਰੀ 'ਚ MWC 'ਚ ਲਾਂਚ ਹੋਏ Alcatel U5 HD ਸਮਾਰਟਫੋਨ ਦਾ ਅਪਡਗਰੇਡੇਡ ਵੇਰੀਅੰਟ ਹੈ।
ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਐੱਚ.ਡੀ ਸਮਾਰਟਫੋਨ ਐਂਡ੍ਰਾਇਡ ਨੂਗਾ 'ਤੇ ਚੱਲਦਾ ਹੈ ਅਤੇ ਇਸ 'ਚ ਡਿਊਲ ਸਿਮ ਸਪੋਰਟ ਮੌਜੂਦ ਹੈ। ਫੋਨ 'ਚ ਇਕ 5.5 ਇੰਚ ਦੀ ਐੱਚ.ਡੀ ਡਿਸਪਲੇਅ ਅਤੇ ਮੀਡੀਆਟੇਕ ਐੱਮ.ਟੀ 6737 ਪ੍ਰੋਸੈਸਰ ਅਤੇ 1 ਜੀ.ਬੀ ਰੈਮ ਹੈ। ਫੋਨ ਦੀ ਇਨਬਿਲਟ ਸਟੋਰੇਜ 8 ਜੀ.ਬੀ ਹੈ, ਜਿਸ ਨੂੰ Microsd ਕਾਰਡ ਜਰੀਏ 128 ਜੀ.ਬੀ ਤਕ ਵਧਾਇਆ ਜਾ ਸਕਦਾ ਹੈ। ਇਸ 'ਚ ਆਟੋਫੋਕਸ ਅਤੇ ਐੱਲ.ਈ.ਡੀ ਫਲੈਸ਼ ਨਾਲ ਇਕ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਫਰੰਟ ਕੈਮਰੇ ਨਾਲ ਐੱਲ.ਈ.ਡੀ ਫਲੈਸ਼ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,200 mAh ਦੀ ਬੈਟਰੀ ਦਿੱਤੀ ਗਈ। ਕੁਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਹ ਫੋਨ 4ਜੀ Volte, Wifi ਅਤੇ Bluetooth ਸਪੋਰਟ ਕਰਦਾ ਹੈ।
Nubia Z17 Mini ਦਾ ਜ਼ਿਆਦਾ ਰੈਮ ਅਤੇ ਸਟੋਰੇਜ ਵੇਰੀਅੰਟ ਵਾਲਾ ਸਮਾਰਟਫੋਨ ਜਲਦ ਹੋਵੇਗਾ ਭਾਰਤ 'ਚ ਲਾਂਚ
NEXT STORY