ਜਲੰਧਰ— ਜੈੱਡ.ਟੀ.ਆਈ ਬ੍ਰਾਂਡ ਨੇ ਭਾਰਤ 'ਚ ਜੂਨ 'ਚ ਆਪਣੇ ਜੈੱਡ17 ਮਿਨੀ ਦਾ 4 ਜੀ.ਬੀ ਰੈਮ ਵੇਰੀਅੰਟ ਲਾਂਚ ਕੀਤਾ ਸੀ। ਹੁਣ, ਕੰਪਨੀ ਜਲਦੀ ਹੀ Nubia Z17 Mini ਸਮਾਰਟਫੋਨ ਦੇ 6 ਜੀ.ਬੀ ਵੇਰੀਅੰਟ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਨਵੇਂ ਵੇਰੀਅੰਟ 'ਚ 128 ਜੀ.ਬੀ ਇਨਬਿਲਟ ਸਟੋਰੇਜ ਹੋਵੇਗੀ ਅਤੇ ਇਸ ਨੂੰ ਨਵੇਂ ਕਲਰ ਵੇਰੀਅੰਟ Aurora Blue 'ਚ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਜੂਨ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇਨਬਿਲਟ ਸਟੋਰੇਜ ਵਾਲਾ ਨੂਬੀਆ ਜੈੱਡ17 ਮਿਨੀ ਸਮਾਰਟਫੋਨ ਪੇਸ਼ ਕੀਤਾ ਸੀ। ਇਸ ਸਮਾਰਟਫੋਨ 'ਚ 64 ਬਿਟ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈਸਰ ਦਿੱਤਾ ਗਿਆ ਹੈ ਪਰ ਨੂਬੀਆ ਦਾ ਕਹਿਣਾ ਹੈ ਕਿ ਫੋਨ ਦੇ 16 ਜੀ.ਬੀ ਰੈਮ ਵੇਰੀਅੰਟ 'ਚ ਸਨੈਪਡਰੈਗਨ 653 ਸਨੈਪਡਰੈਗਨ ਪ੍ਰੋਸੈਸਰ ਦਿੱਤਾ ਗਿਆ ਜਾਵੇਗਾ। ਨੂਬੀਆ ਦੇ ਨਵੇਂ ਵੇਰੀਅੰਟ ਦੀ ਉਪਲੱਬਧਤਾ ਦੇ ਬਾਰੇ 'ਚ ਅਜੇ ਕੋਈ ਜਾਣਕਾਰ ਨਹੀਂ ਦਿੱਤੀ ਗਈ ਹੈ।
ਨੂਬੀਆ ਜੈੱਡ17 ਮਿਨੀ ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਨੂਬੀਆ ਯੂ.ਆਈ. 4.0 'ਤੇ ਚੱਲਦਾ ਹੈ। ਇਹ ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ ਨਾਲ ਆਉਂਦਾ ਹੈ। ਇਸ ਫੋਨ 'ਚ ਇਕ ਫਿੰਗਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਦਿੱਤੇ ਗਏ ਹਨ। ਇਹ ਅਪਰਚਰ ਐੱਫ/2.2.ਓ.ਆਈ.ਐੱਸ., 4ਕੇ ਵੀਡੀਓ ਰਿਕਾਡਿੰਗ ਨਾਲ ਲੈਸ ਹੈ। ਇਸ ਤੋਂ ਇਲਾਵਾ ਨੂਬੀਆ ਜੈੱਡ17 ਮਿਨੀ 'ਚ ਅਪਰਚਰ ਐੱਫ/2.0,80 ਡਿਗਰੀ ਵਾਈਡ-ਐਂਗਲ ਲੈਂਜ਼ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 4ਜੀ Volte ਸਪੋਰਟ ਇਲਾਵਾ ਕੁਨੈਕਟਿਵਿਟੀ ਲਈ ਇਸ ਫੋਨ 'ਚ ਵਾਈ-ਫਾਈ 802.11 B/G/N/AC ਬਲੂਟੂੱਥ 4.2, ਜੀ.ਪੀ.ਐੱਸ, ਗਲੋਨਾਸ. ਐੱਨ.ਐੱਫ.ਸੀ ਵਰਗੇ ਫੀਚਰ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,950 mah ਦੀ ਬੈਟਰੀ ਵੀ ਦਿੱਤੀ ਗਈ ਹੈ।
Essential ਫੋਨ ਨੂੰ ਮਿਲਣਗੀਆਂ ਦੋ ਹੋਰ Magnetic Accessories
NEXT STORY