ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ 47 ਸਮਾਰਟਫੋਨ X81 11,499 ਰੁਪਏ ਕੀਮਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਗ੍ਰੇ ਅਤੇ ਗੋਲਡ ਕਲਰ ਆਪਸ਼ਨ ਨਾਲ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਫੀਚਰਸ -
ਡਿਸਪਲੇ :
ਇਸ ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ iPS ਡਿਸਪਲੇ ਮੌਜੂਦ ਹੈ ਜਿਸ 'ਤੇ ਕੋਰਨਿੰਗ ਗੋਰਿੱਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ।
ਓ. ਐੱਸ -
ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦੇ ਨਾਲ ਇਸ 'ਚ ਕਸਟਮਾਈਜਡ ਯੂਜ਼ਰ ਇੰਟਰਫੇਸ Star OS 3.0 ਦਿੱਤਾ ਗਿਆ ਹੈ ਜੋ 64 ਬਿਟ 'ਤੇ ਕੰਮ ਕਰਦਾ ਹੈ।
ਪ੍ਰੋਸੈਸਰ :
ਇਸ 'ਚ 1.3 ਗੀਗਾਹਰਟਜ 'ਤੇ ਕੰਮ ਕਰਨ ਵਾਲਾ ਮੀਡੀਆਟੈੱਕ ਕਵਾਡ-ਕੋਰ ਪ੍ਰੋਸੈਸਰ ਸ਼ਾਮਿਲ ਹੈ।
ਮੈਮਰੀ :
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 3gb DDR3 RAM ਨਾਲ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 64GB ਤੱਕ ਵਧਾਈ ਜਾ ਸਕਦਾ ਹੈ।
ਕੈਮਰਾ :
ਇਸ 'ਚ ਡਿਊਲ LED ਫਲੈਸ਼ ਨਾਲ 62.0 ਅਪਰਚਰ ਨਾਲ ਲੈਸ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ LED ਫਲੈਸ਼ ਨਾਲ 62.4 ਅਪਰਚਰ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।
ਬੈਟਰੀ :
ਇਸ 'ਚ 2700 mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਸ— ਇਸ ਫੋਨ ਦਾ ਡਾਇਮੇਂਸ਼ਨ 142.6x73.4x8.4 ਮਿਲੀਮੀਟਰ ਜੀ. ਪੀ. ਆਰ. ਐੱਸ/ਐੱਜ, ਵਾਈ-ਫਾਈ 802.11 ਬੀ/ਜੀ/ਐੱਨ, ਯ. ਐੱਸ. ਬੀ ਪੋਰਟ, ਆਡੀਓ ਜੈੱਕ ਅਤੇ ਓ. ਟੀ. ਜੀ ਕੁਨੈੱਕਟੀਵਿਟੀ ਫੀਚਰ ਇਸ ਹੈਂਡਸੈੱਟ ਦਾ ਹਿੱਸਾ ਹਨ।
ਅਮਰੀਕਾ ਦਾ ਇਹ ਪ੍ਰੀਖਣ GPS ਨੂੰ ਕਰ ਸਕਦਾ ਹੈ ਜਾਮ
NEXT STORY