ਜਲੰਧਰ- ਸਮਾਰਟਫੋਨ ਹੋਵੇ ਜਾਂ ਕੰਪਿਊਟਰ, ਇੰਟਰਨੈੱਟ ਸਰਫਿੰਗ ਲਈ ਸਭ ਤੋਂ ਜ਼ਿਆਦਾ ਇਸਤੇਮਾਲ ਕ੍ਰੋਮ ਬ੍ਰਾਊਜ਼ਰ ਹੀ ਹੁੰਦਾ ਹੈ। ਕ੍ਰੋਮ ਬ੍ਰਾਊਜ਼ਰ 'ਚ ਕਈ ਅਜਿਹੇ ਫੀਚਰ ਹਨ, ਜਿੰਨ੍ਹਾਂ ਦੇ ਇਸਤੇਮਾਲ ਤੋਂ ਇਸ ਨੂੰ ਹੋਰ ਵੀ ਜ਼ਿਆਦਾ ਸਮਾਰਟ ਬਣਾਇਆ ਜਾ ਸਕਦਾ ਹੈ।
ਇਨਕਾਗਨਿਟੀ ਮੋਡ -
ਤੁਸੀਂ ਇੰਟਰਨੈੱਟ ਇਸਤੇਮਾਲ ਕਰਨ ਲਈ ਕਿਸੇ ਦੂਜੇ ਦਾ ਕੰਪਿਊਟਰ, ਫੋਨ ਜਾਂ ਇੰਟਰਨੈੱਟ ਕੈਫੇ ਦਾ ਉਪਯੋਗ ਕਰਦੇ ਹੋ, ਤਾਂ ਇਹ ਕਦੀ ਨਹੀਂ ਚਾਹੋਗੇ ਕਿ ਜੋ ਵੀ ਤੁਸੀਂ ਸਰਚ ਕੀਤਾ ਹੈ, ਉਸ ਦੀ ਹਿਸਟਰੀ ਕੋਈ ਦੇਖੇ। ਅਜਿਹੀ ਸਥਿਤੀ 'ਚ ਇਨਕਾਗਨਿਟੀ ਮੋਡ ਦਾ ਸਹਾਰਾ ਲੈ ਸਕਦੇ ਹੋ। ਇਹ ਫੀਚਰ ਬਾਊਜ਼ਰ ਦੇ ਮੈਨਿਊ 'ਚ ਮਿਲੇਗਾ।
ਡਾਟਾ ਸੇਵਰ -
ਇਹ ਸੇਵਾ ਵਿਸ਼ੇਸ਼ ਕਰ ਕੇ ਮੋਬਾਇਲ ਲਈ ਫਾਇਦੇਮੰਦ ਹੈ। ਇਸ ਦੇ ਮਾਧਿਅਮ ਤੋਂ ਤੁਸੀਂ ਕਾਫੀ ਬਚਾਅ ਕਰ ਸਕਦੇ ਹੋ। ਗੂਗਲ ਕ੍ਰੋਮ ਬ੍ਰਾਊਜ਼ਰ ਦੀ ਸੈਟਿੰਗ 'ਚ ਜਾ ਕੇ ਸਭ ਤੋਂ ਨੀਚੇ ਤੁਹਾਨੂੰ ਡਾਟਾ ਸੇਵਰ ਦਾ ਆਪਸ਼ਨ ਦਿਖਾਈ ਦੇਵੇਗਾ। ਉਸ ਨੂੰ ਆਨ ਕਰ ਦਿਓ। ਇਸ ਨਾਲ ਤੁਹਾਡੀ ਬ੍ਰਾਊਜ਼ਿੰਗ ਵੀ ਥੋੜੀ ਤੇਜ਼ ਵੀ ਹੋ ਜਾਵੇਗੀ।
ਡਾਇਰੈਕਟ ਸਰਚ -
ਕੀ ਤੁਹਾਨੂੰ ਪਤਾ ਹੈ ਕਿ ਕ੍ਰੋਮ 'ਤੇ ਪੇਜ ਸਰਫ ਕਰਦੇ ਹੋਏ ਵੀ ਗੂਗਲ ਸਰਚ ਕੀਤਾ ਜਾ ਸਕਦਾ ਹੈ। ਇਸ ਲਈ ਵੱਖ ਤੋਂ ਟੈਬ ਖੋਲਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕਿਸੇ ਪੇਜ 'ਤੇ ਹੈ ਅਤੇ ਜਿਸ ਸ਼ਬਦ ਨੂੰ ਸਰਚ ਕਰਨਾ ਹੈ। ਉਸ 'ਤੇ ਕੁਝ ਦੇਰ ਟੱਚ ਕਰ ਕੇ ਰੱਖੋ। ਇਸ ਨਾਲ ਹੀ ਨੀਚੇ ਗੂਗਲ ਲੋਗੋ ਨਾਲ ਇਹ ਸ਼ਬਦ ਆ ਜਾਵੇਗਾ। ਗੂਗਲ ਲੋਗੋ 'ਤੇ ਟੱਚ ਕਰਦੇ ਹੀ ਉਸ ਪੇਜ 'ਤੇ ਰਹਿੰਦੇ ਹੋਏ ਇਸ ਨੂੰ ਸਰਚ ਕਰ ਸਕਦੇ ਹੋ।
ਅਗਲੇ ਹਫਤੇ ਲਾਂਚ ਹੋ ਸਕਦੈ Nubia N1 Lite ਸਮਾਰਟਫੋਨ
NEXT STORY