ਜਲੰਧਰ- ਨੂਬਿਆ ਇੰਡੀਆਂ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਅਪਕਮਿੰਗ ਸਮਾਰਟਫੋਨ ਦਾ ਨਾਮ ਤਾਂ ਨਹੀਂ ਦੱਸਿਆ ਹੈ ਪਰ ਪੋਸਟਰ ਤੋਂ ਅੰਦਾਜਾ ਲਗਦਾ ਹੈ ਕਿ ਇਹ Nubia N1 Lite ਹੋ ਸਕਦਾ ਹੈ ਜਿਸ ਨੂੰ ਕੰਪਨੀ ਨੇ MWC 2017 'ਚ ਸ਼ੋਅ-ਕੇਸ ਕੀਤਾ ਸੀ। ਫੋਨ ਦੀ ਲਾਂਚਿੰਗ ਨੂੰ ਲੈ ਕੇ ਕੀਤੇ ਗਏ ਟੀਜ਼ਰ ਟਵੀਟ ਦੇ ਨਾਲ ਕੰਪਨੀ ਜੋ ਪੋਸਟ ਸ਼ੇਅਰ ਕੀਤਾ ਹੈ, ਉਸ 'ਚ ਲਿੱਖਿਆ ਹੈ - Let there be lite! ਪੋਸਟ 'ਚ ਡਿਜ਼ਾਇਨ ਉਸੇ ਤਰਾਂ ਦਾ ਹੀ ਹੈ ਜਿਵੇ Nubia N1 Lite ਦਾ ਹੈ। ਇਸ 'ਚ ਫ੍ਰੰਟ ਫਲੈਸ਼ ਵੀ ਵਿੱਖ ਰਹੀ ਹੈ ਜੋ ਕਿ Nubia N1 Lite 'ਚ ਵੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ Nunia N1 Lite ਹੋ ਸਕਦਾ ਹੈ।
ਸਪੈਸੀਫਿਕੇਸ਼ਨਸ :
Nubia N1 Lite ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਰਨ ਕਰਦਾ ਹੈ। ਇਸ 'ਚ Nubia N1 ਦੀ ਹੀ ਤਰ੍ਹਾਂ 5.5 ਇੰਚ ਦੀ ਡਿਸਪਲੇ ਹੈ ਮਗਰ ਰੈਜ਼ੋਲਿਊਸ਼ਨ ਫੁੱਲ FHD ਦੇ ਬਜਾਏ HD ਹੈ। ਨਾਲ ਹੀ Nunia N1 'ਚ ਜਿੱਥੇ ਆਕਟਾ-ਕੋਰ ਪ੍ਰੋਸੈਸਰ ਸੀ, ਇਸ 'ਚ ਕਵਾਡ-ਕੋਰ ਪ੍ਰੋਸੈਸਰ ਹੈ। ਰੈਮ ਵੀ 2 ਜੀ. ਬੀ ਹੈ। ਨੂਬੀਆ N1 Lite ਦੀ ਇੰਟਰਨਲ ਸਟੋਰੇਜ਼ 16 ਜੀ. ਬੀ ਹੈ। ਇਸ 'ਚ 3000 mAh ਬੈਟਰੀ ਲਗੀ ਹੈ। 8 ਮੈਗਾਪਿਕਸਲ ਬੈਕ ਕੈਮਰਾ ਲਗਾ ਹੈ ਜਿਸ ਦਾ ਅਪਰਚਰ f/2.0 ਹੈ। ਨਾਲ 'ਚ ਡਿਊਲ LED ਫਲੈਸ਼ ਲਗੀ ਹੈ। ਫ੍ਰੰਟ ਕੈਮਰਾ 5 ਮੈਗਾਪਿਕਸਲ ਹੈ ਅਤੇ ਇਸ ਦੇ ਨਾਲ ਵੀ LED ਫਲੈਸ਼ ਦਿੱਤੀ ਗਈ ਹੈ। ਸਮਾਰਟਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸਕੈਨਰ ਲਗਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 0.3 ਸੈਕਿੰਡ 'ਚ ਡਿਵਾਇਸ ਨੂੰ ਅਨਲਾਕ ਕਰ ਸਕਦਾ ਹੈ।
ਘੱਟ ਕੀਮਤ 'ਚ ਜਿਆਦਾ ਰੈਮ ਨਾਲ ਪੇਸ਼ ਹਨ ਇਹ ਸਮਾਰਟਫੋਨ
NEXT STORY