ਜਲੰਧਰ- ਗੂਗਲ ਸਮੇਂ-ਸਮੇਂ 'ਤੇ ਐਂਡਾਇਡ ਸਮਾਰਟਫੋਨਜ਼ ਦੇ ਲਈ ਸਕਿਓਰਿਟੀ ਅਪਡੇਟਸ ਜਾਰੀ ਕਰਦਾ ਰਹਿੰਦਾ ਹੈ। ਇਹ ਸਮਰਟਫੋਨ ਕੰਪਨੀਆਂ 'ਤੇ ਵੀ ਸਮੇਂ-ਸਮੇਂ 'ਤੇ ਸਕਿਓਰਿਟੀ ਅਪਡੇਟਸ ਜਾਰੀ ਕੀਤੇ ਜਾਣ ਦੇ ਲਈ ਦਬਾਅ ਬਣਾਉਂਦਾ ਹੈ, ਜਦਕਿ ਅਜਿਹਾ ਲੱਗਦਾ ਹੈ ਕਿ ਓਰਿਜ਼ਨਲ ਇਕਵਿਪਮੈਂਟ ਮੈਨਿਊਫੈਕਚਰਸ (OEM) 'ਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ।
ਜਰਮਨੀ ਦੀ ਇਕ ਰਿਸਰਚ ਫਰਮ ਸਕਿਓਰਿਟੀ ਰਿਸਰਚ ਲੈਬ ਨੇ ਇਹ ਖੁਲਾਸਾ ਕੀਤਾ ਹੈ ਕਿ ਜ਼ਿਆਦਾਤਰ ਮੌਕੇ 'ਤੇ ਜ਼ਿਆਦਾਤਰ ਸਮਾਰਟਫੋਨ ਮੇਕਰਸ ਆਪਣੇ ਯੂਜ਼ਰਸ ਦੇ ਲਈ ਸਕਿਓਰਿਟੀ ਪੈਚ ਜਾਰੀ ਕਰਦੇ ਹਨ। ਰਿਸਰਚ ਫਰਮ ਨੇ ਖੁਲਾਸਾ ਕੀਤਾ ਹੈ ਕਿ ਕਈ ਵਾਰ ਸਮਾਰਟਫੋਨ ਮੇਕਰਸ ਆਪਣੇ ਯੂਜ਼ਰਸ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਡਿਵਾਈਸ 'ਚ ਲੇਟੈਸਟ ਸਕਿਓਰਿਟੀ ਪੈਚ ਹੈ ਪਰ ਅਕਸਰ ਉਹ ਇਸ ਮਾਮਲੇ 'ਚ ਝੂਠ ਬੋਲਦੇ ਹਨ।
ਰਿਸਰਚ ਫਰਨ ਨੇ ਗੂਗਲ, ਸੈਮਸੰਗ, ਐੱਚ. ਟੀ. ਸੀ. ਐੱਲ. ਜਿਹੀਆਂ ਕੰਪਨੀਆਂ ਦੇ ਲਗਭਘ 1200 ਸਮਾਰਟਫੋਨਜ਼ ਅਤੇ ਫਲੈਗਸ਼ਿਪ ਸਮਾਰਟਫੋਨਜ਼ ਨੂੰ ਟੈਸਟ ਕੀਤਾ ਹੈ। ਇਸ ਤੋਂ ਪਤਾ ਚੱਲਿਆ ਹੈ ਕਿ ਟੈਸਟ ਕੀਤੇ ਗਏ ਸਮਾਰਟਫੋਨਜ਼ 'ਚ ਉਹ ਸਕਿਓਰਿਟੀ ਪੈਚ ਸੀ ਹੀ ਨਹੀਂ। ਜੇਕਰ ਤੁਸੀਂ ਸਕਿਓਰਿਟੀ ਦੇ ਲਈ ਚਿੰਤਾਂ 'ਚ ਹੋ, ਜਾਂ ਆਪਣੇ ਫੋਨ ਦਾ ਲਾਸਟ ਸਕਿਓਰਿਟੀ ਪੈਚ ਚੈੱਕ ਕਰਨਾ ਚਾਹੁੰਦੇ ਹੋ, ਤਾਂ ਉਸ ਦੇ ਲਈ ਵੀ ਇਕ ਉਪਲੱਬਧ ਹੈ। ਇਸ ਐਪ ਦਾ ਨਾਮ ਸਨੂਪਸਨਿਚ 'SnoopSnitch) ਜਿਸ ਦੇ ਰਾਹੀਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਿਸ ਸਕਿਓਰਿਟੀ ਪੈਚ ਦਾ ਦਾਅਵਾ ਕੀਤਾ ਜਾ ਰਿਹਾ ਹੈ ਸਮਾਰਟਫੋਨ ਉਸ 'ਤੇ ਰਨ ਕਰ ਰਿਹਾ ਹੈ, ਜਾਂ ਨਹੀਂ। ਤੁਸੀਂ ਇੰਨ੍ਹਾਂ ਕੁਝ ਸਿੰਪਲ ਸਟੇਪਸ ਦੇ ਰਾਹੀਂ ਆਪਣੇ ਸਮਾਰਟਫੋਨ ਦੇ ਸਕਿਓਰਿਟੀ ਪੈਚ ਨੂੰ ਚੈੱਕ ਕਰ ਸਕਦੇ ਹੋ।
1. ਗੂਗਲ ਪਲੇਅ ਸਟੋਰ 'ਤੇ ਜਾਓ ਅਤੇ SnoopSnitch ਐਪ ਨੂੰ ਡਾਊਨਲੋਡ ਕਰੋ। ਇਹ ਇਕ ਫ੍ਰੀ ਐਪ ਹੈ ਅਤੇ ਜੇਕਰ ਤੁਹਾਡਾ ਫੋਨ ਐਂਡ੍ਰਾਇਡ ਓਰਿਓ 8.1 'ਤੇ ਰਨ ਕਰ ਰਿਹਾ ਹੈ, ਤਾਂ ਟੈਸਟ ਸੀਮਤ ਹੋਵੇਗਾ।
2. ਐਪ ਓਪਨ ਕਰਨ 'ਤੇ ਤੁਹਾਨੂੰ ਅਜਿਹੀ ਸਕਰੀਨ ਦਿਖਾਈ ਦੇਵੇਗੀ।
3. ਹੁਣ ਤੁਹਾਨੂੰ 'Click here to test patch level' 'ਤੇ ਕਲਿੱਕ ਕਰਨਾ ਹੋਵੇਗਾ।
4. ਇਹ ਕਰਨ ਤੋਂ ਬਾਅਦ ਤੁਹਾਨੂੰ ਦੂਜੀ ਵਿੰਡੋ 'ਤੇ ਲੈ ਜਾਵੇਗਾ ਅਤੇ ਇਸ ਤੋਂ ਬਾਅਦ 'Start test' ਬਟਨ 'ਤੇ ਟੈਪ ਕਰੋ। ਹੁਣ ਇਹ ਟੈਸਟ ਰਨ ਕਰਨਾ ਸ਼ੁਰੂ ਹੋ ਜਾਵੇਗਾ। ਇਸ ਟੈਸਟ ਦੇ ਲਈ ਇਹ ਸੁਨਿਸ਼ਚਿਤ ਕਰ ਲਿਓ ਕਿ ਤੁਹਾਡਾ ਇੰਟਰਨੈੱਟ ਕਨੈਕਸ਼ਨ ਆਨ ਹੋਵੇ।
5. ਟੈਸਟ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਸਕਰੀਨ 'ਤੇ ਰਿਜ਼ਲਟ ਦਿਖਾਈ ਦੇਵੇਗਾ। ਇਸ 'ਚ ਰਿਜ਼ਲਟ ਨੂੰ ਪੈਚਡ, ਪੈਚ, ਮਿਸਿੰਗ, ਆਫਟਰ ਕਲੇਂਡ ਪੈਚ ਲੈਵਲ, ਟੈਸਟ ਇਨਕਲੁਸਿਵ ਜਿਹੀਆਂ ਕੈਟਾਗਿਰੀ 'ਚ ਦਿੱਤਾ ਜਾਵੇਗਾ।
ਅਸੀਂ ਇਸ ਐਪ ਦੇ ਰਾਹੀਂ ਵਨਪਲੱਸ 5ਟੀ ਅਤੇ ਸ਼ਿਓਮੀ ਰੈੱਡਮੀ 5 ਨੂੰ ਟੈਸਟ ਕੀਤਾ। ਆਪਣੇ ਟੈਸਟ 'ਚ ਅਸੀਂ ਪਾਇਆ ਹੈ ਕਿ ਰੈੱਡਮੀ 5 ਸਮਾਰਟਫੋਨ 'ਚ ਦਾਅਵਾ ਕੀਤੇ ਗਏ ਸਕਿਓਰਿਟੀ ਪੈਚ ਮਿਸ ਸਨ ਅਤੇ ਰਿਜ਼ਲਟ 48 ਪੈਚ ਦੇ ਲਈ ਇਨਕਲੁਸਿਵ ਆਇਆ, ਜਦਕਿ ਦੂਜੇ ਪਾਸੇ ਵਨਪਲੱਸ 5ਟੀ ਦੇ ਟੈਸਟ ਰਿਜ਼ਲਟ 'ਚ 5 ਪੈਚ ਇਨਕਲੁਸਿਵ ਪਾਏ ਗਏ ਪਰ ਇਸ ਹੈਂਡਸੈੱਟ ਨੇ ਕੋਈ ਪੈਚ ਮਿਸ ਨਹੀਂ ਕੀਤਾ ਸੀ।
ਜਲਦ ਹੀ Vivo ਪੇਸ਼ ਕਰ ਸਕਦੀ ਹੈ ਨਵਾਂ x21 A ਸਮਾਰਟਫੋਨ, ਗੀਗਬੇਂਚ 'ਤੇ ਆਇਆ ਨਜ਼ਰ
NEXT STORY