ਜਲੰਧਰ— ਫੇਸਬੁੱਕ ਦੀ ਲੋਕਪ੍ਰਿਅ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਆਪਣੇ ਲੋਗੋ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਨਵੀਂ ਅਪਡੇਟ ਤੋਂ ਬਾਅਦ ਇਸ ਦਾ ਬਦਲਿਆ ਹੋਇਆ ਆਈਕਨ ਤੁਹਾਡੇ ਸਮਾਰਟਫੋਨ 'ਚ ਹੋਵੇਗਾ। ਇੰਨਾ ਹੀ ਨਹੀਂ ਕੰਪਨੀ ਨੇ ਇਸ ਦੇ ਯੂਜ਼ਰ ਇੰਟਰਫੇਸ 'ਚ ਵੀ ਕੁਝ ਬਦਲਾਅ ਕੀਤੇ ਹਨ। ਇਸ ਲਈ ਕੰਪਨੀ ਵੱਲੋਂ ਇਕ ਦਿਲਚਸਪ ਪੋਸਟ ਕੀਤਾ ਗਿਆ ਹੈ ਜਿਸ ਵਿਚ ਐਪ ਦੇ ਆਈਕਨ ਨੂੰ ਬਣਦੇ ਹੋਏ ਦਿਖਾਇਆ ਗਿਆ ਹੈ।
ਇੰਸਟਾਗ੍ਰਾਮ ਦੇ ਬਲਾਗ ਮੁਤਾਬਕ ਯੂਜ਼ਰਸ ਨੂੰ ਹੁਣ ਅਪਡੇਟਿਡ ਆਈਕਨ ਅਤੇ ਨਵਾਂ ਐਪ ਡਿਜ਼ਾਈਨ ਮਿਲੇਗਾ। ਇਸ ਦਾ ਨਵਾਂ ਆਈਕਨ ਪਿਛਲੇ ਲੋਗੋ ਤੋਂ ਇੰਸਪਾਇਰਡ ਹੈ ਜੋ ਗ੍ਰੇਡੀਅੰਟ ਫਾਰਮ 'ਚ ਸਿੰਪਲ ਕੈਮਰਾ ਅਤੇ ਰੈਨਬੋ ਲਾਈਵਜ਼ ਨੂੰ ਦਰਸ਼ਾਉਂਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇੰਸਟਾਗ੍ਰਾਮ ਦੇ ਦੂਜੇ ਕ੍ਰਿਏਟਿਵ ਐਪਸ Layout, 2oomerrang ਅਤੇ 8yoerlapse ਦੇ ਵੀ ਆਈਕਨ 'ਚ ਬਦਲਾਅ ਕੀਤਾ ਗਿਆ ਹੈ। ਐਪ ਡਿਜ਼ਾਈਨ 'ਚ ਇੰਪਰੂਵਮੈਂਟਸ ਕੀਤੇ ਗਏ ਹਨ ਅਤੇ ਹੁਣ ਫੋਟੋ ਅਤੇ ਵੀਡੀਓ 'ਤੇ ਪਹਿਲਾਂ ਨਾਲੋਂ ਜ਼ਿਆਦਾ ਫੋਕਸ ਕੀਤਾ ਜਾਵੇਗਾ।
ਨਾਸਾ ਵੱਲੋਂ 1200 ਹੋਰ ਨਵੇਂ ਗਰਿਹਾਂ ਦੀ ਖੋਜ
NEXT STORY