ਜਲੰਧਰ - ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਅੱਜ ਆਪਣੇ K4 ਨੋਟ ਸਮਾਰਟਫੋਨ ਲਈ ਐਂਡ੍ਰਾਇਡ ਦਾ ਮਾਰਸ਼ਮੈਲੋ 6.0 ਵਰਜਨ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਅਪਡੇਟ 'ਚ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਅਤੇ ਸਪੋਰਟ ਉਪਲੱਬਧ ਕਰਾਈ ਜਾਵੇਗੀ ਜਿਸ 'ਚ ਐਪ ਪਰਮਿਸ਼ਨਸ, ਗੂਗਲ ਨਾਊ ਓਨ ਟੈਪ, ਡੋਜ ਅਤੇ ਅਡੇਪਟੇਬਲ ਸਟੋਰੇਜ ਫੀਚਰਸ ਸ਼ਾਮਿਲ ਹੋਣਗੇ। ਲਿਨੋਵੋ ਨੇ ਇਸ ਤੋਂ ਪਹਿਲਾਂ ਵੀ ਆਪਣੇ K3 ਨੋਟ, A7000, P1, S1 ਅਤੇ X3 ਸਮਾਰਟਫੋਨਸ ਲਈ ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਹੈ।
ਇਸ ਸਮਾਰਟਫੋਨ ਦੇ ਸਪੈਸੀਫੀਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ HD 401 ppi ਡਿਸਪਲੇ, 64 ਬਿਟ ਆਕਟਾ-ਕੋਰ ਮੇਡਿਟੈੱਕ MT6753 ਪ੍ਰੋਸੈਸਰ ਸ਼ਾਮਿਲ ਹੈ। ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 3GB RAM, 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਅਤੇ 3300 mAh ਦੀ ਵੱਡੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ। ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 4Gਸਮਾਰਟਫੋਨ 'ਚ GPS , ਬਲੂਟੁੱਥ, WiFi a/b/g/n/ac, USB OTG ਫੰਕਸ਼ਨੇਲਿਟੀ ਅਤੇ ਫਿੰਗਰਪ੍ਰਿੰਟ ਸਕੈਨਰ ਆਦਿ ਸ਼ਾਮਿਲ ਹਨ।
ਭੁਗਤਾਨ ਨੂੰ ਲੈ ਕੇ ਫਲਿਪਕਾਰਟ ਨੇ ਸ਼ੁਰੂ ਕੀਤਾ ਨਵਾਂ ਫੀਚਰ
NEXT STORY