ਜਲੰਧਰ- ਆਈ.ਐੱਫ.ਏ. 2016 ਟ੍ਰੇਡ ਸ਼ੋਅ 'ਚ ਚੀਨ ਦੀ ਸਮਾਰਟਫੋਨ ਕੰਪਨੀ ਲਿਨੋਵੋ ਨੇ ਨਵੇਂ ਸਮਾਰਟਫੋਨ ਪੇਸ਼ ਕੀਤੇ ਹਨ। ਕੰਪਨੀ ਨੇ 3 ਨਵੇਂ ਸਮਾਰਟਫੋਨ ਲਿਨੋਵੋ ਕੇ6, ਕੇ6 ਪਾਵਰ ਅਤੇ ਕੇ6 ਨੋਟ ਨੂੰ ਲਾਂਚ ਕੀਤਾ ਹੈ। ਇਹ ਸਮਾਰਟਫੋਂਸ ਲਿਨੋਵੋ ਕੇ5 ਲਾਈਨਅਪ ਦੇ ਅਪਗ੍ਰੇਡ ਵਰਜ਼ਨ ਹਨ।
ਇਨ੍ਹਾਂ ਸਮਾਰਟਫੋਂਸ 'ਚ ਮੈਟਲ ਯੂਨੀਬਾਟੀ ਡਿਜ਼ਾਈਨ ਅਤੇ ਤਿੰਨੇਂ ਡਿਵਾਈਸ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਦੇ ਨਾਲ ਆਉਣਗੇ ਅਤੇ ਐਂਡ੍ਰਾਇਡ 6.0 ਮਾਰਸ਼ਮੈਲੋ ਵਰਜ਼ਨ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਸਪੋਰਟ ਦਿੱਤਾ ਗਿਆ ਹੈ।
Lenovo K6 ਦੇ ਫੀਚਰਸ- 5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ 2ਜੀ.ਬੀ. ਰੈਮ 16 ਜੀ.ਬੀ. ਅਤੇ 32ਜੀ.ਬੀ. ਇੰਟਰਨਲ ਸਟੋਰੇਜ, 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਫਰੰਟ ਕੈਮਰਾ, 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 4ਜੀ, ਐੱਲ.ਟੀ.ਈ., 3ਜੀ, ਵਾਈ-ਫਾਈ, ਬਲੂਟੁਥ ਵਰਗੇ ਕੁਨੈਕਟੀਵਿਟੀ ਫੀਚਰਸ ਆਦਿ ਦਿੱਤੇ ਗਏ ਹਨ।
Lenovo K6 ਪਾਵਰ ਦੇ ਫੀਚਰਸ- 5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ 2ਜੀ.ਬੀ. ਅਤੇ 3ਜੀ.ਬੀ. ਰੈਮ, 16 ਅਤੇ 32ਜੀ.ਬੀ. ਇੰਟਰਨਲ ਮੈਮਰੀ, 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਅਤੇ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 4ਜੀ, ਐੱਲ.ਟੀ.ਈ., 3ਜੀ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਵਰਗੇ ਕੁਨੈਕਟੀਵਿਟੀ ਵਰਗੇ ਫੀਚਰਸ ਦਿੱਤੀ ਗਏ ਹਨ।
Lenovo K6 ਨੋਟ ਦੇ ਫੀਚਰਸ- 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, 3ਜੀ.ਬੀ. ਅਤੇ 4ਜੀ.ਬੀ. ਰੈਮ, 32ਜੀ.ਬੀ. ਇੰਟਰਨਲ ਮੈਮਰੀ, ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ, 16 ਮੈਗਾਪਿਕਸਲ ਰਿਅਰ, 8 ਮੈਗਾਪਿਕਸਲ ਫਰੰਟ ਕੈਮਰਾ ਅਤੇ 4,000 ਐੱਮ.ਏ.ਐੱਚ. ਬੈਟਰੀ ਦਿੱਤੀ ਗਈ ਹੈ।
23 MP ਕੈਮਰੇ ਦੇ ਨਾਲ ਸੋਨੀ ਨੇ ਪੇਸ਼ ਕੀਤੇ ਨਵੇਂ ਸਮਾਰਟਫੋਨਸ
NEXT STORY