ਜਲੰਧਰ- ਲੇਨੋਵੋ ਨੇ ਆਪਣੀ ਲੋਕਪ੍ਰਿਯ A ਸੀਰੀਜ਼ ਦਾ ਨਵਾਂ ਸਮਾਰਟਫੋਨ A7000 Plus ਲਾਂਚ ਕੀਤਾ ਹੈ। ਇਹ ਸਮਾਰਟਫੋਨ ਫਿਲਹਾਲ ਫਿਲੀਪੀਂਸ 'ਚ 7999 ਪੀਸੋ 'ਚ ਲਾਂਚ ਕੀਤਾ ਗਿਆ ਹੈ ਜਿਸ ਦੀ ਭਾਰਤੀ ਕੀਮਤ ਲੱਗਭਗ 11500 ਰੁਪਏ ਬਣਦੀ ਹੈ। ਫਿਲੀਪੀਂਸ 'ਚ ਇਸ ਸਮਾਰਟਫੋਨ ਦੇ ਲਾਂਚ ਹੋਣ ਦੇ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਜਲਦ ਹੀ A7000 Plus ਭਾਰਤੀ ਬਾਜ਼ਾਰ 'ਚ ਵੀ ਦਸਤਕ ਦੇਵੇਗਾ।
Lenovo A7000 Plus Features :-
1. ਭਾਰ 140 ਗ੍ਰਾਮ
2. ਡਾਲਬੀ ਐਟਮੋਸ ਟੈਕਨਾਲੋਜੀ
3. 5.5 ਇੰਚ ਦੀ ਫੁੱਲ ਐਚ.ਡੀ. (1080x1920p)
4. 1.7 Ghz ਸਪੀਡ ਵਾਲਾ ਓਕਟਾਕੋਰ ਪ੍ਰੋਸੈਸਰ
5. 2ਜੀ.ਬੀ. ਰੈਮ
6. 16ਜੀ.ਬੀ. ਇੰਟਰਨਲ ਮੈਮੋਰੀ
7. 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ
8. 3000 ਐਮ.ਏ.ਐਚ. ਦੀ ਬੈਟਰੀ
9. 4G Lte, ਵਾਈ-ਫਾਈ, GPS/A-GPS, ਬਲਿਊਟੁੱਥ ਤੇ ਮਾਈਕਰੋ ਯੂ.ਐਸ.ਬੀ. ਵਰਗੇ ਕੁਨੈਕਟੀਵਿਟੀ ਫੀਚਰਸ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਇਨ੍ਹਾਂ ਹੈਡਫੋਨਸ ਨਾਲ ਕੰਨਾਂ 'ਚ ਸੁਣਾਈ ਦੇਵੇਗਾ ਵਧੀਆ ਸਾਊਂਡ
NEXT STORY