ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਭਾਰਤ 'ਚ ਆਪਣੇ ਫੈਬ 2 ਸਮਾਰਟਫੋਨ ਨੂੰ 11,999 ਰੁਪਏ 'ਚ ਲਾਂਚ ਕਰ ਦਿੱਤਾ। ਲਿਨੋਵੋ ਫੈਬ 2 ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਸ਼ੁੱਕਰਵਾਰ ਤੋਂ ਮਿਲੇਗਾ। ਫਿਲਹਾਲ, ਕੰਪਨੀ ਨੇ ਟੈਂਗੋ ਸਪੋਰਟ ਦੇ ਨਾਲ ਆਉਣ ਵਾਲੇ ਫੈਬ 2 ਪ੍ਰੋ ਨੂੰ ਭਾਰਤ 'ਚ ਲਾਂਚ ਕਰਨ ਦੇ ਸੰਬੰਧ 'ਚ ਕੁੱਝ ਨਹੀਂ ਦੱਸਿਆ ਹੈ।
ਲਿਨੋਵੋ ਫੈਬ 2 ਸਪੈਸੀਫਿਕੇਸ਼ਨ
- 6.4 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ।
- 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ - ਐੱਮ. ਟੀ 8735 ਪ੍ਰੋਸੈਸਰ
- 3 ਜੀ. ਬੀ ਰੈਮ
- ਇਨ-ਬਿਲਟ ਸਟੋਰੇਜ਼ 32 ਜੀ. ਬੀ।
- 128 ਜੀ. ਬੀ ਤੱਕ ਕਾਰਡ ਸਪੋਰਟ।- 13 ਮੈਗਾਪਿਕਸਲ ਦੇ ਰਿਅਰ ਕੈਮਰਾ ਅਤੇ ਐੱਲ. ਈ. ਡੀ ਫਲੈਸ਼
- ਸੈਲਫੀ ਲਈ 5 ਮੈਗਾਪਿਕਸਲ ਦਾ ਸੈਂਸਰ।
- ਐਂਡ੍ਰਾਇਡ 6.0 ਮਾਰਸ਼ਮੈਲੋ
- ਹਾਇ-ਬਰਿਡ ਡਿਊਲ-ਸਿਮ ਸਲਾਟ
- ਡਾਇਮੇਂਸ਼ਨ 175x88.5x9.6 ਮਿਲੀਮੀਟਰ
- ਭਾਰ 225 ਗਰਾਮ ।
- 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁੱਥ 4.0 ਅਤੇ ਜੀ. ਪੀ. ਐੱਸ ਸਪੋਰਟ।
- ਬੈਟਰੀ 4050 ਐੱਮ. ਏ. ਐੱਚ ।
ਭਾਰਤ 'ਚ ਲੋਕਪ੍ਰਿਯਤਾ ਗੁਆ ਰਿਹਾ ਹੈ ਰਿਲਾਇੰਸ ਜੀਓ
NEXT STORY