ਜਲੰਧਰ— ਲਿਨੋਵੋ ਨੇ ਆਪਣੇ ਬ੍ਰਾਂਡ ਜੂਕ ਦੇ ਤਹਿਤ ਨਵਾਂ ਜ਼ੈੱਡ2 ਨਾਂ ਦਾ ਤੀਜਾ ਸਮਾਰਟਫੋਨ ਚੀਨ 'ਚ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 1,799 ਚੀਨੀ ਯੁਆਨ (ਕਰੀਬ 18,367 ਰੁਪਏ) ਤੋਂ ਸ਼ੁਰੂ ਹੁੰਦੀ ਹੈ।
ਇਸ ਸਮਾਰਟਫੋਨ ਦੇ ਫਚੀਰਜ਼-
ਡਿਸਪਲੇ- ਇਸ ਸਮਾਰਟਫੋਨ 'ਚ 5-ਇੰਚ ਦੀ ਫੁੱਲ-ਐੱਚ.ਡੀ. 1920x1080 ਪਿਕਸਲ ਰੈਜ਼ੋਲਿਊਸ਼ਨ 'ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ- ਇਸ ਵਿਚ 2.15 ਗੀਗਾਹਰਟਜ਼ ਕਲਾਕ ਸਪੀ 'ਤੇ ਕੰਮ ਕਰਨ ਵਾਲਾ ਲੇਟੈਸਟ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਸ਼ਾਮਲ ਹੈ।
ਮੈਮਰੀ- ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ।
ਕੈਮਰਾ- ਇਸ ਵਿਚ ਐੱਫ/2.2 ਅਪਰਚਰ ਅਤੇ ਪੀ.ਡੀ.ਐੱਫ. ਫੀਚਰਜ ਨਾਲ ਲੈਸ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਐੱਫ/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਬੈਟਰੀ- ਇਸ ਸਮਾਰਟਫੋਨ 'ਚ 3500 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਜ਼-
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 4ਜੀ ਸਮਾਰਟਫੋਨ 'ਚ ਜੀ.ਪੀ.ਐੱਸ., ਬਲੂਟੁਥ 4.1, ਵਾਈ-ਫਾਈ, ਵਾਈ-ਫਾਈ ਏ/ਬੀ/ਜੀ/ਐੱਨ/ਏਸੀ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਆਦਿ ਸ਼ਾਮਲ ਹੈ।
ਵੀਡੀਓਕਾਨ ਨੇ ਪੇਸ਼ ਕੀਤਾ 4G ਸਮਾਰਟਫੋਨ Krypton3 V50J7
NEXT STORY