ਜਲੰਧਰ : ਇਲੈਕਟ੍ਰਾਨਿਕ ਸਹਿਤ ਵੱਖ-ਵੱਖ ਖੇਤਰਾਂ 'ਚ ਕੰਮ-ਕਾਜ ਕਰਨ ਵਾਲੀ ਕੰਪਨੀ ਵੀਡੀਓਕਾਨ ਨੇ ਆਪਣਾ ਨਵਾਂ ਸਮਾਰਟਫੋਨ ਕਰਿਪਟੋਨ 3 V50J7 ਅੱਜ ਬਾਜ਼ਾਰ 'ਚ ਪੇਸ਼ ਕੀਤਾ। ਡੁਅਲ ਸਿਮ ਸਹੂਲਤ ਵਾਲੇ ਇਸ ਫੋਨ ਦੀ ਕੀਮਤ ਲਗਭਗ 10,000 ਰੁਪਏ ਹੈ।
ਕੰਪਨੀ ਦੇ ਬਿਆਨ ਅਨੁਸਾਰ ਉਨ੍ਹਾਂ ਨੇ ਇਹ ਫੋਨ ਨੌਜਵਾਨਾਂ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਇਨ ਕੀਤਾ ਹੈ। ਕ੍ਰਿਪਟੋਨ3 'ਚ 2gb ਰੈਮ, 16gb internal storage, 13MP ਕੈਮਰਾ ਅਤੇ 3000 mAh ਦੀ ਬੈਟਰੀ ਹੈ। ਇਸ ਸਮਾਰਟਫੋਨ 'ਚ 5ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਜਿਸ 'ਚ ਡ੍ਰੈਗਨਰੇਲ ਐਕਸ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ।
ਵੀਡੀਓਕਾਨ ਮੋਬਾਇਲ ਫੋਨਸ ਦੇ ਕੰਮ-ਕਾਜ ਪ੍ਰਮੁੱਖ ਜੇਰੋਲਡ ਪਰੇਰਿਆ ਨੇ ਕਿਹਾ ਕਿ ਕਰਿਪਟੋਨ3 4G ਵੀ.ਓ. ਐੱਲ. ਟੀ. ਈ ਨੈੱਟਵਰਕ 'ਤੇ ਵੀ ਕੰਮ ਕਰੇਗਾ। ਕੰਪਨੀ ਨੇ 'ਭਾਰਤ 'ਚ ਸਮਾਰਟਫੋਨ ਤਕਨੀਕ ਨੂੰ ਅੱਗੇ ਵਧਾਉਣ ਦੇ ਆਪਣੇ ਮਿਸ਼ਨ ਦੇ ਤਹਿਤ ਇਹ ਸਮਾਰਟਫੋਨ ਪੇਸ਼ ਕੀਤਾ ਹੈ। '
ਆਨਲਾਈਨ ਸਾਈਟ 'ਤੇ ਲਿਸਟ ਹੋਇਆ Leeco ਦਾ Le 2 ਸਮਾਰਟਫੋਨ
NEXT STORY