ਜਲੰਧਰ : ਇਲੈਕਟ੍ਰਾਨਿਕ ਜਗਤ ਦੀ ਦਿੱਗਜ ਕੰਪਨੀ ਐੱਲ. ਜੀ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਮਾਡਯੂਲਰ ਜਿਹੇ ਫਲੈਗਸ਼ਿਪ ਸਮਾਰਟਫੋਨ ਜੀ5 ਦੀ ਭਾਰਤ 'ਚ ਪ੍ਰੀ-ਆਰਡਰ ਬੁਕਿੰਗ 21 ਤੋਂ ਸ਼ੁਰੂ ਹੋਵੇਗੀ ਅਤੇ ਇਹ 30 ਮਈ ਤੱਕ ਚੱਲੇਗੀ । ਰਿਪੋਰਟ ਮੁਤਾਬਕ ਇਹ ਫੋਨ 1 ਜੂਨ ਤੋਂ ਭਾਰਤ 'ਚ ਉਪਲੱਬਧ ਹੋਵੇਗਾ। ਗਾਹਕ ਐੱਲ. ਜੀ ਜੀ5 ਨੂੰ ਬੁੱਕ ਕਰਨ ਲਈ ਰਿਟੇਲ ਸਟੋਰਸ ਤੋਂ ਇਲਾਵਾ ਐੱਲ. ਜੀ ਬ੍ਰਾਂਡ ਦੀਆਂ ਦੁਕਾਨਾਂ ਅਤੇ ਆਨਲਾਈਨ ਸਟੋਰ ਫਲਿਪਕਾਰਟ ਦੀ ਮਦਦ ਲੈ ਸਕਦੇ ਹਨ।
ਐੱਲ. ਜੀ ਇੰਡੀਆ ਮੋਬਾਇਲ ਦੇ ਮਾਰਕੀਟਿੰਗ ਹੈਡ ਅਮਿਤ ਗੁਜਰਾਲ ਨੇ ਕਿਹਾ ਕਿ ਅਸੀਂ ਜੀ5 ਨੂੰ ਭਾਰਤ ਲਿਆਉਣ ਲਈ ਉਤਸ਼ਾਹਿਤ ਹਾਂ। ਗੁਜਰਾਲ ਨੇ ਕਿਹਾ ਕਿ 2016 ਦੇ ਪਹਿਲੇ ਮਾਡਯੂਲਰ ਸਮਾਰਟਫੋਨ ਦੇ ਭਾਰਤ 'ਚ ਆਉਣ ਦਾ ਇੰਤਜਾਰ ਹੁਣ ਖਤਮ ਹੋ ਗਿਆ ਹੈ। ਫੀਚਰਸ ਦੀ ਗੱਲ ਕਰੀਏ ਤਾਂ ਐੱਲ. ਜੀ ਜੀ5 'ਚ 5.3 ਇੰਚ ਦੀ ਕਵਾਰਡ ਐੱਚ. ਡੀ ਆਈ. ਪੀ.ਐੱੇਸ ਐੱਲ. ਸੀ. ਡੀ ਡਿਸਪਲੇ ਅਤੇ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਨਾਲ 4 ਜੀ. ਬੀ ਰੈਮ ਲੱਗੀ ਹੈ। ਫੋਨ 'ਚ 32 ਜੀ. ਬੀ ਦੀ ਇਨ-ਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰ ਐੱਸ. ਡੀ ਕਾਰਡ ਦੀ ਮਦਦ ਨਾਲ 200 ਜੀ. ਬੀ ਤੱਕ ਵਧਾਈ ਜਾ ਸਕਦੀ ਹੈ।
ਡੁਅਲ ਸਿਮ ਨੂੰ ਸਪੋਰਟ ਕਰਨ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ਨਾਲ ਆਊਟ ਆਫ ਬਾਕਸ ਆਉਂਦਾ ਹੈ ਅਤੇ 4ਜੀ ਐੱਲ. ਟੀ. ਈ ਸਪੋਰਟ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 16 ਮੈਗਾਪਿਕਸਲ + 8 ਮੈਗਾਪਿਕਸਲ ਡੁਅਲ ਸ਼ਟਰ ਕੈਮਰਾ ਦਿੱਤਾ ਗਿਆ ਹੈ ਜਿਸ ਨਾਲ ਆਟੋਫੋਕਸ ਅਤੇ ਓ. ਆਈ. ਐੱਸ ਜਿਹੇ ਫੀਚਰਸ ਮਿਲਦੇ ਹਨ। ਇਸ ਤੋਂ ਇਲਾਵਾ ਫੋਨ 'ਚ 2,800 mAH ਦੀ ਬੈਟਰੀ ਲੱਗੀ ਹੈ।
ਰਿਲਾਇੰਸ ਨੇ ਲਾਂਚ ਕੀਤਾ ਕਿਫਾਇਤੀ LYF ਵਿੰਡ 4 ਸਮਾਰਟਫੋਨ
NEXT STORY