ਜਲੰਧਰ- ਸਾਲ 2017 ਖਤਮ ਹੋਣ ਜਾ ਰਿਹਾ ਹੈ ਅਤੇ ਸਾਲ ਦੇ ਅਖੀਰ ਤੱਕ ਕਈ ਸਮਾਰਟਫੋਨ ਕੰਪਨੀਆਂ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਲਾਂਚ ਕੀਤੇ ਹਨ। ਇਸ ਲਿਸਟ 'ਚ ਅੱਜ ਐੱਲ. ਜੀ. ਵੀ ਸ਼ਾਮਿਲ ਹੋ ਗਈ ਹੈ। ਐੱਲ. ਜੀ. ਨੇ ਅੱਜ ਦਿੱਲੀ 'ਚ ਆਯੋਜਿਤ ਕੀਤੇ ਗਏ ਈਵੈਂਟ ਦੇ ਦੌਰਾਨ ਆਪਣਾ ਦੂਜਾ ਫਲੈਗਸ਼ਿਪ ਸਮਾਰਟਫੋਨ V30+ ਨੂੰ ਲਾਂਚ ਕੀਤਾ ਹੈ। ਕੰਪਨੀ ਦੁਆਰਾ ਪੇਸ਼ ਕੀਤੇ ਗਏ V30+ ਦੀ ਕੀਮਤ 44,990 ਰੁਪਏ ਹੈ। ਲਾਂਚ ਈਵੈਂਟ 'ਚ ਕੰਪਨੀ ਨੇ ਜਾਣਕਾਰੀ ਦਿੱਤੀ ਕਿ ਐੱਲ. ਜੀ. ਵੀ30+ ਦੇ ਗਾਹਕਾਂ ਨੂੰ 12 ਹਜ਼ਾਰ ਰੁਪਏ ਦੀ ਕੀਮਤ ਦਾ ਵਨ ਟਾਈਮ ਸਕ੍ਰੀਨ ਰੀਪਲੇਸਮੈਂਟ ਮੁਫਤ ਮਿਲੇਗੀ। ਇਸ ਤੋਂ ਇਲਾਵਾ ਐੱਲ. ਜੀ,3 ਹਜ਼ਾਰ ਰੁਪਏ ਦਾ ਮੁਫਤ ਵਾਇਰਲੈੱਸ ਚਾਰਜਰ ਵੀ ਆਫਰ ਕਰ ਰਹੀ ਹੈ। ਇਹ ਸਮਾਰਟਫੋਨ 18 ਦਸੰਬਰ ਤੋਂ ਅਮੇਜ਼ਾਨ 'ਤੇ ਸੇਲ ਲਈ ਉਪਲੱਬਧ ਹੋਵੇਗਾ। ਜਦ ਕਿ ਇਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਐੱਲ. ਜੀ V30+ ਇਸ ਸਾਲ ਲਾਂਚ ਹੋਏ LG V30 ਦਾ ਹੀ ਇਕ ਅਪਗ੍ਰੇਡਡ ਵਰਜ਼ਨ ਹੈ। ਇਸ ਸਮਾਰਟਫੋਨ ਦੀ ਯੂ.ਐੱਸ. ਪੀ 18:9 ਐਸਪੈਕਟ ਰੇਸ਼ਿਓ ਹੈ ਜੋ ਥਿਨ ਬੈਜ਼ਲ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਡਿਸਪਲੇਅ WQHD+(2880x1440) ਰੈਜ਼ੋਲਿਊਸ਼ਨ ਅਤੇ 538ppi ਡੈਂਸਿਟੀ ਦੇ ਨਾਲ ਪੇਸ਼ ਕੀਤਾ ਗਿਆ ਹੈ।
LG V30+ ਦੀ ਸਪੈਸੀਫਿਕੇਸ਼ਨ ਅਤੇ ਫੀਚਰਸ
LG V30+ 'ਚ 6-ਇੰਚ 18:9 ਫੁਲਵਿਜ਼ਨ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ 2.35 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 835 ਓਕਟਾ-ਕੋਰ ਐੱਸ. ਓ. ਸੀ ਦਿੱਤਾ ਗਿਆ ਹੈ। ਫੋਨ 'ਚ 4ਜੀ. ਬੀ ਰੈਮ ਅਤੇ 128ਜੀ. ਬੀ ਦੀ ਇੰਟਰਨਲ ਸਟੋਰੇਜ ਮੌਜੂਦ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ ਵਧਾਈ ਜਾ ਸਕਦੀ ਹੈ।
ਡਿਊਲ ਰਿਅਰ ਕੈਮਰਾ ਸੈੱਟਅਪ
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਡਿਊਲ ਰਿਅਰ ਕੈਮਰਾ 'ਚ 16-ਮੈਗਾਪਿਕਸਲ ਦਾ ਸਟੈਂਰਡਡ ਲੈਂਜ਼ ਅਪਰਚਰ f/1.6 ਅਤੇ ਦੂਜਾ 13-ਮੈਗਾਪਿਕਸਲ 120-ਡਿਗਰੀ ਵਾਇਡ ਐਂਗਲ ਲੈਂਜ਼ ਅਪਰਚਰ f/1.9 ਦੇ ਨਾਲ ਆਉਂਦਾ ਹੈ। ਕੈਮਰਾ ਤੁਹਾਨੂੰ ਸਟੈਂਰਡਡ ਅਤੇ ਵਾਇਡ ਐਂਗਲ ਫੋਟੋ ਕਲਿਕ ਕਰਨ ਦੀ ਮੰਜ਼ੂਰੀ ਦਿੰਦਾ ਹੈ। ਇਸ ਤੋਂ ਇਲਾਵਾ ਇਸ 'ਚ ਕਵਿਕ ਫੋਕਸ ਲਈ Hybrid ਆਟੋ ਫੋਕਸ, ਆਪਟਿਕਲ ਇਮੇਜ ਸਟੇਬਿਲਾਇਜੇਸ਼ਨ (OIS) ਅਤੇ ਇਲੈਕਟ੍ਰਾਨਿਕ ਇਮੇਜ ਸਟੇਬਿਲਾਇਜੇਸ਼ਨ (EIS) ਇਸ ਗੱਲ ਨੂੰ ਵੇਖਦੇ ਹਾਂ ਕਿ ਤੁਸੀਂ ਬਲਰ ਫ੍ਰੀ ਵੀਡੀਓ ਰਿਕਾਰਡ ਕਰ ਸਕੋਗੇ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 5-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਵੀਡੀਓ ਰਿਕਾਰਡਿੰਗ ਹੈ ਜ਼ਬਰਦਸਤ
ਵੀਡੀਓ ਰਿਕਾਰਡ ਕਰਦੇ ਸਮੇਂ ਐੱਲ. ਜੀ V30+ ਕੈਮਰਾ ਐਪ ਦਾ ਇਕ ਅਤੇ ਦਿਲਚਸਪ ਪਹਿਲੂ ਮੈਨੂਅਲ ਕੰਟਰੋਲ ਹੁੰਦਾ ਹੈ। ਤੁਸੀਂ ਆਟੋ ਵਾਈਟ ਬੈਲੇਂਸ, ਐਕਸਪੋਜ਼ਰ ਅਤੇ ਸ਼ਟਰ ਸਪੀਡ ਨੂੰ ਬਦਲ ਸਕਦੇ ਹੋ।
ਹੋਰ ਫੀਚਰਸ
ਪਾਵਰ ਬੈਕਅਪ ਲਈ ਫੋਨ 'ਚ 3,300mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਕਵਿੱਕ ਚਾਰਜ 3.0 ਫਾਸਟ ਚਾਰਜਿੰਗ ਸਟੈਂਰਡਡ ਨੂੰ ਸਪੋਰਟ ਕਰਦੀ ਹੈ। ਵੀ30 + ਡਸਟ ਅਤੇ ਵਾਟਰ ਰੇਜ਼ਿਸਟੇਂਟ ਹੈ ਅਤੇ ਆਈ. ਪੀ 68 ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਫੋਨ 'ਚ ਕੁਨੈੱਕਟੀਵਿਟੀ ਲਈ ਬਲੂਟੁੱਥ, 4G ਐੈੱਲ. ਟੀ. ਈ, ਵੀ. ਓ.ਐੱਲ. ਟੀ. ਈ, ਜੀ. ਪੀ. ਐੱਸ ਅਤੇ ਵਾਈ-ਫਾਈ 802.11ac ਜਿਹੀਆਂ ਆਪਸ਼ਨਸ ਹਨ। ਇਹ ਸਮਾਰਟਫੋਨ ਐਂਡ੍ਰਾਇਡ 7.1.2 ਨੂਗਟ ਦੇ ਨਾਲ ਆਉਂਦਾ ਹੈ । ਉਂਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਹਫਤਿਆਂ 'ਚ ਇਸ ਨੂੰ ਐਂਡ੍ਰਾਇਡ 8.0 Oreo ਦਾ ਅਪਡੇਟ ਮਿਲ ਜਾਵੇਗਾ।
ਭਾਰਤ 'ਚ ਸਭ ਤੋਂ ਜ਼ਿਆਦਾ ਆਨਲਾਈਨ ਵੀਡੀਓ ਕੰਟੇਟ ਦੇਖਦੇ ਹਨ ਲੋਕ
NEXT STORY