ਜਲੰਧਰ- ਦੱਖਣ ਕੋਰੀਆ ਦੀ ਆਗੂ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ ਆਪਣੀ ਐਕਸ ਸੀਰੀਜ਼ ਦਾ ਪਹਿਲਾ ਹੈਂਡਸੈੱਟ ਅੱਜ ਭਾਰਤ 'ਚ ਲਾਂਚ ਕਰੇਗੀ। ਕੰਪਨੀ ਅੱਜ ਨਵੀਂ ਦਿੱਲੀ 'ਚ ਇਕ ਈਵੈਂਟ ਆਯੋਜਿਤ ਕਰਨ ਵਾਲੀ ਹੈ। ਯਾਦ ਰਹੇ ਕਿ ਐੱਲ. ਜੀ ਐਕਸ ਸਕ੍ਰੀਨ ਨੂੰ ਐੱਲ. ਜੀ ਐਕਸ ਕੈਮ ਦੇ ਨਾਲ ਮੋਬਾਇਲ ਵਰਲਡ ਕਾਂਗਰਸ 'ਚ ਲਾਂਚ ਕੀਤਾ ਗਿਆ ਸੀ। ਐੱਲ. ਜੀ ਐਕਸ ਸਕ੍ਰੀਨ 'ਚ ਆਲਵੇਜ ਆਨ ਫੀਚਰ ਹੈ। ਇਹ ਫੀਚਰ ਸਾਨੂੰ ਐੱਲ. ਜੀ ਦੇ ਪ੍ਰੀਮਿਅਮ ਵੀ10 ਸਮਾਰਟਫੋਨ 'ਚ ਦੇਖਣ ਨੂੰ ਮਿਲਿਆ ਹੈ। ਆਲਵੇਜ਼ ਆਨ ਡਿਸਪਲੇ ਦੇ ਜ਼ਰੀਏ ਯੂਜ਼ਰ ਸਮੇਂ, ਮਿਤੀ, ਬੈਟਰੀ ਅਤੇ ਹੋਰ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਣਗੇ। ਇਸ ਦੇ ਲਈ ਸਮਾਰਟਫੋਨ ਨੂੰਐਕਟਿਵ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ।
ਸਪੈਸੀਫਿਕੇਸ਼ਨ
ਡਿਸਪਲੇ- ਐੱਲ. ਜੀ ਐਕਸ ਸਕ੍ਰੀਨ 'ਚ 4.93 ਇੰਚ ਦੀ ਇਨ-ਸੇਲ ਡਿਸਪਲੇ ਹੈ ਜਿਸਦੀ ਪਿਕਸਲ ਰੈਜੋਲਿਊਸ਼ਨ720x1280 ਹੈ ।
ਪ੍ਰੋਸੈਸਰ- ਇਸ ਸਮਾਰਟਫੋਨ 'ਚ 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਹੈ।
ਮੈਮਰੀ- ਮਲਟੀਟਾਸਕਿੰਗ ਲਈ 2 ਜੀ. ਬੀ ਦਾ ਰੈਮ ਅਤੇ ਇਨ-ਬਿਲਟ ਸਟੋਰੇਜ 16 ਜੀ. ਬੀ ਹੈ।
ਬੈਟਰੀ- ਇਸ 'ਚ 2300 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ।
ਕੈਮਰਾ- ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰੇ ਅਤੇ 8 ਮੈਗਾਪਿਕਸਲ ਦੇ ਫ੍ਰੰਟ ਕੈਮਰੇ ਨਾਲ ਆਵੇਗਾਸ਼।
ਓ. ਐੱਸ- ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਰਨ ਕਰੇਗਾ।
ਡਿਜ਼ਾਇਨ-ਇਸ ਸਮਾਰਟਫੋਨ ਦਾ ਡਾਇਮੇਂਸ਼ਨ 142.6x71.8x7.1 ਮਿਲੀਮੀਟਰ ਹੈ
ਹੋਰ ਫੀਚਰਸ- 4ਜੀ ਐੱਲ. ਟੀ. ਈ ਕੁਨੈੱਕਟੀਵਿਟੀ ਦੇ ਨਾਲ ਆਵੇਗਾ। ਸਮਾਰਟਫੋਨ ਨੂੰ ਬਲੈਕ, ਵਾਇਟ ਅਤੇ ਪਿੰਕ ਗੋਲਡ ਕਲਰ ਵੇਰਿਅੰਟ 'ਚ ਉਪਲੱਬਧ ਕਰਾਇਆ ਜਾਵੇਗਾ।
ਕਾਰ ਖਰੀਦਣ ਦਾ ਸਹੀ ਮੌਕਾ, ਕੰਪਨੀਆਂ ਦੇ ਰਹੀਆਂ ਹਨ ਭਾਰੀ ਛੋਟ
NEXT STORY