ਜਲੰਧਰ : ਕਈ ਟੈੱਕ ਕੰਪਨੀਆਂ ਡ੍ਰਾਈਵਿੰਗ ਦੌਰਾਨ ਟੈਕਸਟਿੰਗ ਤੇ ਕਾਲਿੰਗ ਨੂੰ ਆਸਾਨ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰਾਡਕਟਸ ਤੇ ਐਪ ਤਿਆਰ ਕਰ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਇਕ ਸਾਲਿਊਸ਼ਨ ਲੋਗੀਟੈੱਕ ਨੇ ਕੱਢਿਆ ਹੈ। ਕੰਪਨੀ ਵੱਲੋਂ ਬਣਾਇਆ ਲੋਜੀ ਜ਼ੀਰੋ ਟੱਚ ਇਕ ਪ੍ਰਾਡਰਟ ਹੈ ਜੋ ਕਿਸੇ ਵੀ ਕਾਰ 'ਚ ਡੈਸ਼ਬੋਰਡ ਨਾਲ ਅਟੈਚ ਹੋ ਜਾਂਦਾ ਹੈ। ਮਾਊਂਟ ਦੇ ਆਕਾਰ ਦਾ ਇਹ ਗੈਜੇਟ ਬਲੂਟੁਥ ਨਾਲ ਕਾਰ 'ਚ ਅਟੈਚ ਹੋ ਜਾਂਦਾ ਹੈ ਤੇ ਆਵਾਜ਼ ਤੇ ਜੈਸ਼ਚਰ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਜਦੋਂ ਤੁਸੀਂ ਫੋਨ ਨੂੰ ਡੈਸ਼ਬੋਰਡ ਨਾਲ ਅਟੈਚ ਕਰਦੇ ਹੋ ਤਾਂ ਜ਼ੀਰੋ ਟੱਚ ਨਾਂ ਦੀ ਐਪ ਆਪਣੇ-ਆਪ ਫੋਨ 'ਚ ਡ੍ਰਾਈਵਿੰਗ ਮੋਡ ਐਕਟੀਵੇਟ ਕਰ ਦਿੰਦੀ ਹੈ, ਜਿਸ 'ਚ ਤੁਸੀਂ ਬਿਨਾਂ ਫੋਨ ਨੂੰ ਹੱਥ ਲਗਾਏ ਮੈਸੇਜ ਸੈਂਡ ਕਰ ਸਕਦੇ ਹੋ, ਕਾਲਿੰਗ ਦੇ ਨਾਲ ਨਾਲ ਨੈਵੀਗੇਸ਼ਨ ਤੇ ਮਿਊਜ਼ਿਕ ਸਟ੍ਰੀਮ ਕਰ ਸਕਦੇ ਹੋ। ਇਸ 'ਚ ਫੋਨ 'ਚ ਲੱਗੇ ਫ੍ਰੰਟ ਫੇਸਿੰਗ ਕੈਮਰੇ ਦੇ ਅੱਗ ਹੱਥ ਰੱਖਦਿਆਂ ਹੀ ਲੋਜੀ ਰਿਸਪੋਂਡ ਕਰਦੀ ਹੈ ਤੇ ਕਈ ਇੰਟੈਲੀਜੈਂਟ ਰਿਪਲਾਈ ਵੀ ਸਜੈਸਟ ਕਰਦਾ ਹੈ। ਇਸ 'ਚ ਸਪੋਟੀਫਾਈ ਤੇ ਡੀਜ਼ਰ ਨਾਲ ਤੁਸੀਂ ਮਿਊਜ਼ਿਕ ਵੀ ਸਟ੍ਰੀਮ ਕਰ ਸਕਦੇ ਹੋ। ਆਈਫੋਨ 'ਚ ਥਰਡ ਪਾਰਟੀ ਐਪਸ ਲਈ ਰਿਸਟ੍ਰਿਕਸ਼ਨਜ਼ ਹਨ ਇਸ ਲਈ ਲੋਜੀ ਦਾ ਜ਼ੀਰੋ ਟੱਚ ਸਿਰਫ ਐਂਡ੍ਰਾਇਡ ਨਾਲ ਹੀ ਕੰਮ ਕਰੇਗਾ। ਇਸ ਦਾ ਏਅਰ ਵੈਂਟ ਵਰਜ਼ਨ 59.99 ਡਾਲਰ (ਲਗਭਗ 4,000 ਰੁਪਏ) ਤੇ ਡੈਸ਼ਬੋਰਡ ਵਰਜ਼ਨ 79.99 ਡਾਲਰ (ਲਗਭਗ 5,300 ਰੁਪਏ) 'ਚ ਉਪਲੱਬਧ ਹੈ।
ਗੂਗਲ ਲਾਂਚ ਕਰੇਗਾ ਨਵਾਂ ਡਿਵਾਈਸ, ਦੇਵੇਗਾ ਹਰ ਗੱਲ ਦੀ ਜਾਣਕਾਰੀ
NEXT STORY