ਜਲੰਧਰ: ਭਾਰਤ ਦੀ ਟੈਲੀਕਮਿਊਨਿਕੇਸ਼ਨਸ ਕੰਪਨੀ ਰਿਲਾਇੰਸ ਨੇ ਆਪਣੇ ਦੋ ਨਵੇਂ ਸਮਾਰਟਫੋਨ ਲਾਈਫ ਫਲੇਮ 2 ਅਤੇ ਲਾਈਫ ਵਿੰਡ 4 ਲਾਂਚ ਕਰ ਦਿੱਤੇ ਹਨ। ਰਿਲਾਇੰਸ ਲਾਈਫ ਫਲੇਮ 2 ਸਮਾਰਟਫੋਨ ਦੀ ਕੀਮਤ 4,799 ਰੁਪਏ ਹੈ ਅਤੇ ਇਹ ਬਲੈਕ ਅਤੇ ਵਾਈਟ ਕਲਰ ਵੇਰਿਅੰਟ 'ਚ ਮਿਲੇਗਾ। ਉਥੇ ਹੀ ਰਿਲਾਇੰਸ ਲਾਇਫ ਵਿੰਡ 4 ਸਮਾਰਟਫੋਨ ਦੀ ਕੀਮਤ 6,799 ਰੁਪਏ ਹੈ ਅਤੇ ਇਹ ਬਲੈਕ, ਬਲੂ ਅਤੇ ਬਰਾਊਨ ਕਲਰ 'ਚ ਮਿਲੇਗਾ। ਸਪੈਸੀਫਿਕੇਸ਼ਨ ਦੇ ਲਿਹਾਜ਼ ਨਾਲ ਰਿਲਾਇੰਸ ਲਾਇਫ ਵਿੰਡ 4 ਸਮਾਰਟਫੋਨ ਥੋੜ੍ਹਾ ਜ਼ਿਆਦਾ ਪਾਵਰਫੁੱਲ ਹੈ। ਦੋਨਾਂ ਸਮਾਰਟਫੋਨ ਵਿਕਰੀ ਲਈ ਦੇਸ਼ ਭਰ ਦੇ ਰਿਟੇਲ ਸਟੋਰ 'ਤੇ ਉਪਲੱਬਧ ਹੋਣਗੇ। ਦੋਨਾਂ ਸਮਾਰਟਫੋਨ ਨੂੰ ਕੰਪਨੀ ਦੀ ਲਾਈਫ ਬ੍ਰਾਂਡ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ।
ਸਪੈਸੀਫੀਕੇਸ਼ਨਸ
ਰਿਲਾਇੰਸ ਲਾਇਫ ਫਲੇਮ 2
ਰਿਲਾਇੰਸ ਲਾਇਫ ਫਲੇਮ 2 ਐਂਡਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ। ਡੁਅਲ ਸਿਮ ਸਪੋਰਟ ਦੇ ਨਾਲ ਫੋਨ 'ਚ 1 ਜੀ.ਬੀ ਰੈਮ ਮੈਮਰੀ ਹੈ। ਇਨ-ਬਿਲਟ ਡਾਟਾ ਸਟੋਰੇਜ਼ 8 ਜੀ. ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 32 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਰਿਲਾਇੰਸ ਲਾਇਫ ਫਲੇਮ 2 ਸਮਾਰਟਫੋਨ ਵੀਓਏਲਟੀਈ ਨਾਲ ਭਾਰਤ 'ਚ 4 ਜੀ ਐੱਲ. ਟੀ. ਈ ਬੈਂਡ ਸਪੋਰਟ ਕਰਦਾ ਹੈ।
ਰਿਲਾਇੰਸ ਲਾਈਫ ਫਲੇਮ 2 ਸਮਾਰਟਫੋਨ 'ਚ (400x800ਪਿਕਸਲ) ਰੈਜ਼ੋਲਿਊਸ਼ਨ ਦਾ 4 ਇੰਚ ਡਬਲਿਯੂ ਵੀ. ਜੀ. ਏ ਆਈ. ਪੀ. ਐੱਸ ਡਿਸਪਲੇ ਹੈ। ਸਕ੍ਰੀਨ ਦੀ ਡੇਨਸਿਟੀ 245 ਪੀ. ਪੀ. ਆਈ ਹੈ। ਇਹ ਫੋਨ 1 ਗੀਗਾਹਰਟਜ਼ ਕਵਾਡ -ਕੋਰ ਮੀਡੀਆਟੈੱਕ ਐੱਮ. ਟੀ6735ਐੱਮ ਪ੍ਰੋਸੈਸਰ, ਗ੍ਰਾਫਿਕਸ ਲਈ ਮਾਲੀ ਟੀ720 ਜੀ. ਪੀ. ਯੂ ਹੈ। ਕੈਮਰਾ ਕੁਆਲਿਟੀ ਦੀ ਗੱਲ ਕਰੀਏ ਤਾਂ ਐੱਲ. ਈ. ਡੀ ਫਲੈਸ਼ ਨਾਲ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ ਫ੍ਰੰਟ ਕੈਮਰਾ 2 ਮੈਗਾਪਿਕਸਲ ਦੇ ਨਾਲ ਨਾਲ ਕੈਮਰੇ 'ਚ ਫੇਸ ਡਿਟੈਕਸ਼ਨ ਅਤੇ ਸਮਾਇਲ ਡਿਟੈਕਸ਼ਨ ਜਿਹੇ ਮੋਡ ਹਨ।
ਫੋਨ ਦਾ ਡਾਇਮੇਸ਼ਨ 124.2ਗ64.8x 10.3 ਮਿਲੀਮੀਟਰ ਅਤੇ ਭਾਰ 145 ਗ੍ਰਾਮ ਹੈ। ਫੋਨ 'ਚ 1500 mAh ਦੀ ਬੈਟਰੀ ਹੈ। ਬੈਟਰੀ ਦੇ 4ਜੀ ਨੈੱਟਵਰਕ 'ਤੇ 8 ਘੰਟੇ ਤੱਕ ਦਾ ਟਾਕਟਾਈਮ ਅਤੇ 190 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਕੁਨੈੱਕਟੀਵਿਟੀ ਲਈ ਜੀ. ਪੀ. ਐੱਸ, ਜੀ. ਪੀ. ਆਰ.ਐੱਸ/ਈ. ਡੀ. ਜੀ. ਈ, 3ਜੀ, ਵਾਈ-ਫਾਈ 802.11 ਬੀ/ਜੀ/ਐੱਨ , ਬਲੂਟੁੱਥ 4.0, ਮਾਇਕ੍ਰੋ-ਯੂ. ਐੱਸ. ਬੀ ਜਿਹੇ ਫੀਚਰ ਮੌਜੂਦ ਹਨ।
ਰਿਲਾਇੰਸ ਲਾਇਫ ਵਿੰਡ 4
ਰਿਲਾਇੰਸ ਲਾਇਫ ਵਿੰਡ 4 'ਚ (1280x720ਪਿਕਸਲ) ਰੈਜ਼ੋਲਿਊਸ਼ਨ ਵਾਲੀ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ , 1.1 ਗੀਗਾਹਰਟਜ਼ ਕਵਾਡ-ਕੋਰ ਕਵਾਲ-ਕਾਮ ਸਨੈਪਡ੍ਰੈਗਨ 210(ਐੱਮ. ਐੱਸ. ਐੱਮ 8909) ਪ੍ਰੋਸੈਸਰ ਨਾਲ ਆਉਂਦਾ ਹੈ। ਰਿਲਾਇੰਸ ਲਾਇਫ ਵਿੰਡ 4 ਐਂਡਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ। ਡੁਅਲ ਸਿਮ ਸਪੋਰਟ ਦੇ ਨਾਲ ਇਸ ਫੋਨ 'ਚ ਵੀ 1 ਜੀ.ਬੀ ਰੈਮ ਮੈਮਰੀ ਨਾਲ-ਨਾਲ ਇਨ-ਬਿਲਟ ਡਾਟਾ ਸਟੋਰੇਜ਼ 8 ਜੀ. ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 32 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਗ੍ਰਾਫਿਕਸ ਲਈ ਐਡਰੀਨੋ 304 ਜੀ. ਪੀ. ਯੂ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਐੱਲ. ਈ. ਡੀ ਫਲੈਸ਼ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ, ਫ੍ਰੰਟ ਕੈਮਰਾ ਦੋ ਮੇਗਾਪਿਕਸਲ ਦਾ ਦਿੱਤਾ ਗਿਆ ਹੈ।
ਫੋਨ ਦਾ ਡਾਇਮੇਸ਼ਨ 144x72x8.9 ਮਿਲੀਮੀਟਰ ਅਤੇ ਭਾਰ 146 ਗ੍ਰਾਮ ਹੈ। ਫੋਨ 'ਚ 4000 mAh ਦੀ ਬੈਟਰੀ ਹੈ। ਬੈਟਰੀ ਦੇ 4ਜੀ ਨੈੱਟਵਰਕ 'ਤੇ 28 ਘੰਟੇ ਤੱਕ ਦਾ ਟਾਕਟਾਇਮ ਅਤੇ 630 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ। 4ਜੀ ਤੋਂ ਇਲਾਵਾ ਫੋਨ 'ਚ ਕੁਨੈੱਕਟੀਵਿਟੀ ਲਈ ਜੀ. ਪੀ. ਐੱਸ, ਜੀ. ਪੀ. ਆਰ. ਐੱਸ/ਈ. ਡੀ. ਜੀ. ਈ, 3ਜੀ, ਵਾਈ-ਫਾਈ 802. 11ਬੀ/ਜੀ/ਐੱਨ, ਬਲੂਟੁੱਥ4.0, ਮਾਇਕ੍ਰੋ-ਯੂ. ਐੱਸ. ਬੀ ਜਿਹੇ ਫੀਚਰ ਮੌਜੂਦ ਹਨ।
ਜਲਦ ਹੀ ਫੇਸਬੁੱਕ 'ਤੇ 360 ਡਿਗਰੀ ਫੋਟੋਜ਼ ਨੂੰ ਵੀ ਕੀਤਾ ਜਾ ਸਕੇਗਾ ਅਪਲੋਡ
NEXT STORY