ਜਲੰਧਰ- ਲਾਇਫ ਫਲੇਮ ਅਤੇ ਵਿੰਡ 3 ਸਮਾਰਟਫੋਂਸ ਫਲਿੱਪਕਾਰਟ 'ਤੇ ਉਪਲੱਬਧ ਹੋ ਗਏ ਹਨ। ਇਨ੍ਹਾਂ ਸਮਾਰਟਫੋਂਸ ਦੀ ਕੀਮਤ 4,199 ਰੁਪਏ ਹੈ। ਲਾਇਫ ਫਲੇਮ 8 ਚਿੱਟੇ, ਨੀਲੇ ਅਤੇ ਕਾਲੇ ਜਦੋਂਕਿ ਵਿੰਡ 3 ਕਾਲੇ ਰੰਗ 'ਚ ਉਪਲੱਬਧ ਹੋਵੇਗਾ। ਦੋਵੇਂ ਸਮਰਾਟਫੋਂਸ ਦੇ ਨਾਲ 90 ਦਿਨਾਂ ਲਈ ਅਨਲਿਮਟਿਡ 4ਜੀ ਸਰਵਿਸ (ਇੰਟਰਨੈੱਟ) ਮਿਲੇਗਾ। ਇਸ ਤੋਂ ਇਲਾਵਾ ਫੋਨ ਖਰੀਦਦੇ ਸਮੇਂ ਐੱਚ.ਡੀ.ਐੱਫ.ਸੀ. ਦਾ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾਣ 'ਤੇ 10 ਫੀਸਦੀ ਤੱਕ ਦੀ ਛੋਟ ਵੀ ਦਿੱਤੀ ਜਾ ਰਹੀ ਹੈ।
ਲਾਇਫ ਫਲੇਮ 8
ਇਸ ਵਿਚ 4.5 ਇੰਚ ਦੀ ਡਿਸਪਲੇ ਲੱਗੀ ਹੈ ਜੋ 854x480 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਹੈਂਡਸੈੱਟ 'ਚ 1.1 ਜੀ.ਐੱਚ.ਜ਼ੈੱਡ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 210 ਪ੍ਰੋਸੈਸਰ, ਐਡ੍ਰੀਨੋ ਜੀ.ਪੀ.ਯੂ. ਅਤੇ 1 ਜੀ.ਬੀ. ਰੈਮ ਲੱਗੀ ਹੈ। ਫੋਨ 'ਚ 8 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ ਓ.ਐੱਸ. 'ਤੇ ਚੱਲਦਾ ਹੈ। ਫੋਨ 'ਚ 2,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ 2ਜੀ ਨੈੱਟਵਰਕ 'ਤੇ 160 ਘੰਟਿਆਂ ਦਾ ਟਾਕਟਾਈਮ ਦੇਵੇਗੀ। ਫਲੇਮ 8 'ਚ 8 ਮੈਗਾਪਿਕਸਲ ਆਟੋਫੋਕਸ ਰਿਅਰ ਅਤੇ ਐੱਲ.ਈ.ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਡਿਊਲ ਸਿਮ, 4ਜੀ, ਐੱਲ.ਟੀ.ਈ. ਬਲੂਟੁਥ 4.0, ਜੀ.ਪੀ.ਐੱਸ., ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਇਸ ਦਾ ਭਾਰ 138 ਗ੍ਰਾਮ ਹੈ।
ਲਾਇਫ ਵਿੰਡ 3
ਇਸ ਸਮਾਰਟਫੋਨ 'ਚ 5.5 ਇੰਚ ਦੀ ਐੱਚ.ਡੀ. ਡਿਸਪਲੇ ਲੱਗੀ ਹੈ। ਫੋਨ 'ਚ 1.2 ਜੀ.ਐੱਚ.ਜ਼ੈੱਡ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 410 (MSM8916) ਪ੍ਰੋਸੈਸਰ ਲੱਗਾ ਹੈ। ਫੋਨ 'ਚ ਐਡ੍ਰੀਨੋ 306 ਜੀ.ਪੀ.ਯੂ., 2 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਸਟੋਰੇਜ ਅਤੇ 32 ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਦਿੱਤਾ ਗਿਆ ਹੈ। ਵਿੰਡ 3 ਐਂਡ੍ਰਾਇਡ 5.1.1 ਲਾਲੀਪਾਪ ਓ.ਐੱਸ. 'ਤੇ ਚੱਲਦਾ ਹੈ। ਇਸ ਵਿਚ ਲੱਗੀ 2920 ਐੱਮ.ਏ.ਐੱਚ. ਬੈਟਰੀ 2ਜੀ ਨੈੱਟਵਰਕ 'ਤੇ 370 ਘੰਟਿਆਂ ਦਾ ਟਾਕਟਾਈਮ ਦੇਵੇਗੀ।
ਫੋਟੋ ਖਿੱਚਣ ਲਈ ਵਿੰਡ 3 'ਚ 8 ਮੈਗਾਪਕਿਸਲ ਆਟੋਫੋਕਸ ਕੈਮਰਾ ਅਤੇ ਐੱਲ.ਈ.ਡੀ. ਫਲੈਸ਼ ਲੱਗੀ ਹੈ ਜਦੋਂਕਿ ਫਰੰਟ 'ਤੇ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਡਿਊਲ ਸਿਮ, 4ਜੀ VoL“5, ਵਾਈ-ਫਾਈ, ਬਲੂਟੁਥ 4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦਾ ਭਾਰ 159.2 ਗ੍ਰਾਮ ਹੈ।
ਇਸ ਕੰਪਨੀ ਨੇ 91,000 ਰੁਪਏ ਤੱਕ ਘੱਟ ਕੀਤੀ ਆਪਣੀ ਕਾਰ ਦੀ ਕੀਮਤ
NEXT STORY