ਜਲੰਧਰ— ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਰਿਟੇਲ ਨੇ ਲਾਇਫ ਸੀਰੀਜ 'ਚ ਆਪਣਾ ਨਵਾਂ 4ਜੀ ਸਮਾਰਟਫੋਨ ਲਾਇਫ ਵਿੰਡ 5 ਲਾਂਚ ਕਰ ਦਿੱਤਾ ਹੈ। ਇਹ 4ਜੀ ਵੀ. ਓ. ਐੱਲ. ਟੀ. ਈ ਸਪੋਰਟ ਦੇ ਨਾਲ ਆਉਣ ਵਾਲੇ ਲਾਇਫ ਵਿੰਡ 5 ਸਮਾਰਟਫੋਨ ਦੀ ਕੀਮਤ 6,599 ਰੁਪਏ ਹੈ। ਇਹ ਫੋਨ ਦੇਸ਼ ਭਰ ਦੇ ਰਿਟੇਲ ਆਨਲਾਈਨ ਸਟੋਰ 'ਤੇ ਬਲੈਕ ਅਤੇ ਵਾਈਟ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ।
ਲਾਇਫ ਵਿੰਡ 5 ਸਮਾਰਟਫੋਨ 'ਚ (720x1280 ਪਿਕਸਲ) ਰੈਜ਼ੋਲਿਊਸ਼ਨ ਦੀ ਐੱਚ. ਡੀ ਆਈ. ਪੀ. ਐੱਸ ਐੱਲ. ਸੀ. ਡੀ ਸਕ੍ਰੀਨ ਦਿੱਤੀ ਗਈ ਹੈ। ਸਕ੍ਰੀਨ ਦੀ ਡੇਨਸਿਟੀ 294 ਪੀ. ਪੀ. ਆਈ ਹੈ। ਫੋਨ 'ਚ 1 ਗੀਗਾਹਰਟਜ਼ ਦਾ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ 6735ਪੀ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ ਟੀ 720 ਜੀ. ਪੀ. ਊ ਹੈ। ਮਲਟੀਟਾਸਕਿੰਗ ਲਈ 1 ਜੀ. ਬੀ ਰੈਮ, 8 ਜੀ. ਬੀ ਇਨਬਿਲਟ ਸਟੋਰੇਜ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ (32 ਜੀ. ਬੀ ਤੱਕ) ਵਧਾਈ ਜਾ ਸਕਦੀ ਹੈ।
ਇਸ ਸਮਾਰਟਫੋਨ 'ਚ ਐੱਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ 2000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 4ਜੀ ਨੈੱਟਵਰਕ 'ਤੇ 6.5 ਘੰਟੇ ਤੱਕ ਦਾ ਟਾਕ ਟਾਈਮ ਅਤੇ 140 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਡੁਅਲ ਸਿਮ ਸਪੋਰਟ ਵਾਲੇ ਇਸ ਫੋਨ ਦਾ ਡਾਇਮੇਂਸ਼ਨ 144.6x72.8x8.45 ਮਿਲੀਮੀਟਰ ਅਤੇ ਭਾਰ 137 ਗ੍ਰਾਮ ਹੈ। ਕੁਨੈੱਕਟੀਵਿਟੀ ਲਈ ਵਾਈ-ਫਾਈ 802.11 ਬੀ/ਜੀ/ ਐੱਨ, ਬਲੂਟੁੱਥ 4.0, ਜੀ. ਪੀ. ਐੱਸ, ਜੀ. ਪੀ. ਆਰ. ਐੱਸ/ਈ. ਡੀ. ਜੀ. ਈ, ਮਾਇਕ੍ਰੋ-ਯੂ. ਐੱਸ. ਬੀ ਜਿਹੇ ਫੀਚਰ ਸਪੋਰਟ ਕਰਦਾ ਹੈ।
ਹੁਣ ਐਪਲ ਟੀਵੀ 'ਚ ਵੀ ਮਿਲੇਗੀ ErosNow ਐਪ ਸਰਵਿਸ
NEXT STORY