ਜਲੰਧਰ— ਭਾਰਤੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਕਰਨਾਟਕ 'ਚ ਮਹਿੰਦਰਾ ਬਲੇਜੋ ਟਰੱਕਸ ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਇਨ੍ਹਾਂ 'ਚ ਮਹਿੰਦਰਾ ਬਲੇਜੋ 25 ਟਿਪਰ ਅਤੇ ਬਲੇਜੋ 37 ਟਰੱਕ ਮਾਡਲ ਸ਼ਾਮਲ ਹਨ। ਬਲੇਜੋ ਟਰੱਕਸ ਦੀ ਸ਼ੁਰੂਆਤੀ ਕੀਮਤ 20 ਲੱਕ ਰੁਪਏ ਹੈ ਅਤੇ ਇਹ ਜ਼ਿਆਦਾ ਤੋਂ ਜ਼ਿਆਦਾ 35 ਲੱਖ ਰੁਪਏ ਤੱਕ ਜਾਂਦੀ ਹੈ। ਇਨ੍ਹਾਂ ਸਾਰੇ ਟਰੱਕਸ ਨੂੰ ਮਹਿੰਦਰਾ ਨੇ ਆਪਣੀ ਫਿਊਲਸਮਾਰਟ ਤਕਨੀਕ ਦੇ ਤਹਿਤ ਬਣਾਇਆ ਹੈ।
ਕੰਪਨੀ ਦਾ ਬਿਆਨ-
ਮਹਿੰਦਰਾ ਆਪਣੇ ਇਨ੍ਹਾਂ ਬਲੇਜੋ ਟਰੱਕਸ ਦੇ ਨਾਲ ਜ਼ਿਆਦਾ ਮਾਈਲੇਜ ਅਤੇ 48 ਘੰਟੇ ਦੇ ਅੰਦਰ ਬੈਕ ਆਨ ਰੋਡ ਸਰਵਿਸ ਦੀ ਗਾਰੰਟੀ ਦੇ ਰਹੀ ਹੈ. ਮਹਿੰਦਰਾ ਦਾ ਦਾਅਵਾ ਹੈ ਕਿ ਜੇਕਰ ਇਨ੍ਹਾਂ ਟਰੱਕਸ ਦੀ ਮਾਈਲੇਜ ਦੂਜੇ ਟਰੱਕਾਂ ਦੇ ਮੁਕਾਬਲੇ ਘੱਟ ਹੋਵੇ ਤਾਂ ਖਰੀਦਾਰ ਇਸ ਨੂੰ ਵਾਪਸ ਕਰ ਸਕਦਾ ਹੈ। ਨਾਲ ਹੀ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਰਵਿਸ ਡਿਮਾਂਡ 'ਤੇ ਕੰਪਨੀ ਵੱਲੋਂ 48 ਘੰਟੇ ਦੇ ਅੰਦਰ ਜਵਾਬ ਆਏਗਾ। ਅਜਿਹਾ ਨਾ ਹੋਣ 'ਤੇ ਕੰਪਨੀ ਹਰ ਰੋਜ਼ ਦੇ ਹਿਸਾਬ ਨਾਲ 1 ਹਜ਼ਾਰ ਰੁਪਏ ਬਤੌਰ ਭੁਗਤਾਨ ਕਰੇਗੀ।
ਮਹਿੰਦਰਾ ਦੇ ਇਹ ਟਰੱਕ ਭਾਰਤ 'ਚ ਤਿੰਨ ਮੋਡਸ 'ਤੇ ਕੰਮ ਕਰਨਗੇ-
1. ਲਾਈਟ ਮੋਡ- ਜੇਕਰ ਡਰਾਈਵਰ ਖਾਲ੍ਹੀ ਟਰੱਕ ਚਲਾ ਰਿਹਾ ਹੈ ਤਾਂ ਉਹ ਇਸ ਮੋਡ ਦੀ ਵਰਤੋਂ ਕਰੇਗਾ, ਜਿਸ ਨਾਲ ਟਰੱਕ ਬਿਹਤਰੀਨ ਐਵਰੇਜ ਦੇਵੇਗਾ।
2. ਹੈਵੀ ਮੋਡ- ਜਦੋਂ ਟਰੱਕ ਲੋਡੇਡ ਹੋਵੇਗਾ ਤਾਂ ਡਰਾਈਵਰ ਇਸ ਮੋਡ ਦੀ ਵਰਤੋਂ ਕਰ ਸਕਦਾ ਹੈ। ਇਸ ਮੋਡ ਦੇ ਆਨ ਹੁੰਦੇ ਹੀ ਇੰਜਣ ਦੀ ਪਾਵਰ ਵੱਧ ਜਾਂਦੀ ਹੈ।
3. ਟਰਬੋ ਮੋਡ- ਇਸ ਮੋਡ ਦੀ ਵਰਤੋਂ ਡਰਾਈਵਰ ਉਦੋਂ ਕਰ ਸਕਦਾ ਹੈ ਜਦੋਂ ਲੋਡੇਡ ਟਰੱਕ ਨੂੰ ਕਿਸੇ ਚੜ੍ਹਾਈ 'ਤੇ ਚੜ੍ਹਨਾ ਹੋਵੇ। ਇਸ ਮੋਡ ਨੂੰ ਆਨ ਕਰਦੇ ਹੀ ਇੰਜਣ ਦੀ ਪਾਵਰ ਹੋਰ ਜ਼ਿਆਦਾ ਵੱਧ ਜਾਂਦੀ ਹੈ ਅਤੇ ਲੋਡੇਡ ਟਰੱਕ ਆਸਾਨੀ ਨਾਲ ਚੜ੍ਹਾਈ 'ਤੇ ਚੜ੍ਹ ਜਾਂਦਾ ਹੈ।
ਨਾਸਾ ਨੇ ਲਾਲ ਗ੍ਰਹਿ ਯਾਤਰਾ ਲਈ ਆਨਲਾਈਨ ਜਾਰੀ ਕੀਤੇ ਪੋਸਟਰ
NEXT STORY