ਹੈਲਥ ਡੈਸਕ- ਭਾਰਤ 'ਚ ਚਾਹ ਸਿਰਫ਼ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਸਵੇਰੇ ਦੀ ਸ਼ੁਰੂਆਤ ਹੋਵੇ ਜਾਂ ਬਾਰਿਸ਼ ਦੀ ਸ਼ਾਮ– ਚਾਹ ਦੇ ਬਿਨਾਂ ਬਹੁਤਿਆਂ ਨੂੰ ਦਿਨ ਅਧੂਰਾ ਲੱਗਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੈ? ਡਾਕਟਰਾਂ ਅਨੁਸਾਰ ਕੁਝ ਲੋਕਾਂ ਨੂੰ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਹਤ ‘ਤੇ ਨੁਕਸਾਨਦਾਇਕ ਅਸਰ ਪਾ ਸਕਦੀ ਹੈ।
ਦਿਲ ਦੇ ਮਰੀਜ਼
ਦਿਲ ਦੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ। ਚਾਹ 'ਚ ਮੌਜੂਦ ਕੈਫੀਨ ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਵਧਾ ਸਕਦੀ ਹੈ।
ਨੀਂਦ ਦੀ ਸਮੱਸਿਆ ਵਾਲੇ ਲੋਕ
ਜਿਹੜੇ ਲੋਕ ਪਹਿਲਾਂ ਹੀ ਅਨਿੰਦਰਾ ਜਾਂ ਨੀਂਦ ਦੀ ਕਮੀ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਰਾਤ ਵੇਲੇ ਚਾਹ ਨਹੀਂ ਪੀਣੀ ਚਾਹੀਦੀ। ਕੈਫੀਨ ਨੀਂਦ ਦੇ ਸਾਈਕਲ ਨੂੰ ਵਿਗਾੜ ਸਕਦੀ ਹੈ।
ਐਨੀਮੀਆ (ਖੂਨ ਦੀ ਕਮੀ) ਵਾਲੇ ਲੋਕ
ਚਾਹ 'ਚ ਮੌਜੂਦ ਟੈਨਿਨਸ ਸਰੀਰ 'ਚ ਆਇਰਨ ਦੇ ਅਵਸ਼ੋਸ਼ਣ ਨੂੰ ਰੋਕਦੇ ਹਨ। ਇਸ ਕਰਕੇ ਐਨੀਮੀਆ ਵਾਲੇ ਲੋਕਾਂ 'ਚ ਖੂਨ ਦੀ ਕਮੀ ਹੋਰ ਵਧ ਸਕਦੀ ਹੈ।
ਪਾਚਣ ਦੀਆਂ ਸਮੱਸਿਆਵਾਂ ਵਾਲੇ ਲੋਕ
ਜੇਕਰ ਕਿਸੇ ਨੂੰ ਐਸਿਡ ਰਿਫਲਕਸ, ਗੈਸਟ੍ਰਿਕ ਅਲਸਰ ਜਾਂ ਐਸਿਡਿਟੀ ਦੀ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਚਾਹ ਘੱਟ ਜਾਂ ਬਿਲਕੁਲ ਨਹੀਂ ਪੀਣੀ ਚਾਹੀਦੀ। ਚਾਹ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਗੰਭੀਰ ਕਰ ਸਕਦੀ ਹੈ।
ਗਰਭਵਤੀ ਔਰਤਾਂ
ਗਰਭ ਅਵਸਥਾ ਦੌਰਾਨ ਚਾਹ ਦਾ ਵੱਧ ਸੇਵਨ ਬੱਚੇ ਲਈ ਹਾਨੀਕਾਰਕ ਹੋ ਸਕਦਾ ਹੈ। ਕੈਫੀਨ ਕਾਰਨ ਮਿਸਕੈਰੇਜ ਜਾਂ ਬੱਚੇ ਦਾ ਭਾਰ ਘੱਟ ਹੋਣ ਦਾ ਖਤਰਾ ਹੁੰਦਾ ਹੈ। ਇਸ ਲਈ ਪ੍ਰੈਗਨੈਂਟ ਔਰਤਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਹੀ ਚਾਹ ਪੀਣੀ ਚਾਹੀਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Black, Red ਜਾਂ Brown Rice: ਭਾਰ ਘਟਾਉਣ ਲਈ ਕਿਹੜੇ ਚੌਲ ਹਨ ਸਭ ਤੋਂ ਬੈਸਟ
NEXT STORY