ਜਲੰਧਰ- ਭਆਰਤੀ ਮਲਟੀਨੈਸ਼ਨਲ ਆਟੋਮੋਬਾਇਲ ਨਿਰਮਾਤਾ ਕੰਪਨੀ ਮਹਿੰਦਰਾ ਆਪਣੀ ਸਭ ਤੋਂ ਲੋਕਪ੍ਰਿਅ ਐੱਸ.ਯੂ.ਵੀ. ਬੋਲੈਰੋ ਦਾ ਕੰਪੈੱਕਟ ਵਰਜ਼ਨ ਲਿਆ ਰਹੀ ਹੈ। ਕੇ.ਯੂ.ਵੀ.100, ਟੀ.ਯੂ.ਵੀ.300 ਅਤੇ ਨੁਵੋਸਪੋਰਟ ਤੋਂ ਬਾਅਦ ਕੰਪਨੀ ਹੁਣ ਚੌਥੀ ਕੰਪੈੱਕਟ ਐੱਸ.ਯੂ.ਵੀ. ਲਿਆਉਣ ਦੀ ਤਿਆਰੀ 'ਚ ਹੈ। ਇਹ ਨਵੀਂ ਐੱਸ.ਯੂ.ਵੀ. ਬੋਲੈਰੋ ਦਾ ਕੰਪੈੱਕਟ ਵਰਜ਼ਨ ਹੋਵੇਗੀ।
ਇਸ ਮਿੰਨੀ' ਬੋਲੈਰੋ 'ਚ ਬਿਹਤਰ ਮਾਈਲੇਜ ਦੇਣ ਲਈ ਕੰਪਨੀ ਵੱਲੋਂ ਟਿਊਨ ਕੀਤਾ ਗਿਆ 1.5 ਲੀਟਰ 3 ਸਿਲੰਡਰ ਟਰਬੋਚਾਰਜਰਡ ਡੀਜ਼ਲ ਇੰਜਣ ਦਿੱਤਾ ਜਾਵੇਗਾ ਜਿਸ ਨਾਲ 68 ਐੱਚ.ਪੀ. ਦੀ ਪਾਵਰ ਮਿਲੇਗੀ। 4ਮੀਟਰ ਸਾਈਜ਼ ਦੇ ਅੰਦਰ ਬਣਾਉਣ ਲਈ ਮਹਿੰਦਰਾ ਆਪਣੀ ਮੌਜੂਦਾ ਬੋਲੈਰੋ ਦੇ ਅਗਲੇ ਅਤੇ ਪਿਛਲੇ ਹਿੱਸੇ ਨੂੰ ਘੱਟ ਕਰੇਗੀ। ਹਾਲਾਂਕਿ, ਮਹਿੰਦਰਾ ਇਸ ਦਾ ਵ੍ਹੀਲਬੇਸ ਉਸੇ ਤਰ੍ਹਾਂ ਹੀ ਰੱਖੇਗੀ।
ਮਿੰਨੀ ਬੋਲੈਰੋ 'ਚ ਮੌਜੂਦਾ ਫੁੱਲ ਸਾਈਜ਼ ਬੋਲੈਰੋ ਦੀ ਤਰ੍ਹਾਂ ਦਾ ਹੀ ਡੈਸ਼ਬੋਰਡ ਹੋਵੇਗਾ। ਬੋਲੈਰੋ ਮਹਿੰਦਰਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸ.ਯੂ.ਵੀ. ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਸ ਦੀ ਵਿਕਰੀ 'ਚ ਕਾਫੀ ਕਮੀ ਆਈ ਹੈ। ਇਸ ਨਵੀਂ ਕੰਪੈੱਕਟ ਬੋਲੈਰੋ ਤੋਂ ਮਹਿੰਦਰਾ ਨੂੰ ਉਮੀਦ ਹੈ ਕਿ ਇਹ ਬਾਜ਼ਾਰ ਦਾ ਵਿਸ਼ਵਾਸ ਦੁਬਾਰਾ ਤੋਂ ਹਾਸਿਲ ਕਰਨ 'ਚ ਮਦਦ ਕਰੇਗੀ। ਮਿੰਨੀ ਬੋਲੈਰੋ ਨੂੰ ਅਗਸਤ 'ਚ ਲਾਂਚ ਕੀਤਾ ਜਾ ਸਕਦਾ ਹੈ।
ਦੁਨੀਆ ਦੇ ਪਹਿਲੇ ਸਮਾਰਟ ਈਅਰਪਲੱਗਸ : ਸੌਣ ਵਿਚ ਕਰਨਗੇ ਮਦਦ
NEXT STORY