ਆਟੋ ਡੈਸਕ- Mahindra Scorpio-N ਲਈ ਭਾਰਤੀ ਬਾਜ਼ਾਰ 'ਚ ਜ਼ਬਰਦਸਤ ਮੰਗ ਦਰਜ ਕੀਤੀ ਗਈ ਹੈ। ਭਾਰੀ ਮੰਗ ਦੇ ਚਲਦੇ ਸਾਲ ਦੀ ਸ਼ੁਰੂਆਤ 'ਚ 2 ਸਾਲਾਂ ਤਕ ਦਾ ਵੇਟਿੰਗ ਟਾਈਮ ਦਿੱਤਾ ਜਾ ਰਿਹਾ ਹੈ ਪਰ ਹੁਣ ਇਸ ਵਿਚ ਥੋੜ੍ਹੀ ਜਿਹੀ ਕਟੌਤੀ ਦੇਖੀ ਗਈ ਹੈ। ਦੱਸ ਦੇਈਏ ਕਿ ਹਾਲ ਹੀ 'ਚ ਸਕਾਰਪੀਓ ਨੂੰ ਲੈ ਕੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸਕਾਰਪੀਓ-ਐੱਨ ਦੀ ਸਨਰੂਫ 'ਚੋਂ ਪਾਣੀ ਲੀਕੇਜ ਹੁੰਦਾ ਦਿਸ ਰਿਹਾ ਸੀ।
ਵੀਡੀਓ 'ਚ ਇਕ ਚਿੱਟੇ ਰੰਗ ਦੀ ਸਕਾਰਪੀਓ-ਐੱਨ ਨੂੰ ਇਕ ਝਰਨੇ ਹੇ ਹੇਠਾਂ ਲਿਜਾਇਆ ਗਿਆ ਸੀ, ਜਿੱਥੇ ਕਾਰ ਦੀ ਛੱਡ 'ਤੇ ਡਿੱਗਣ ਵਾਲਾ ਝਰਨੇ ਦਾ ਪਾਣੀ ਸਨਰੂਫ ਰਾਹੀਂ ਕਾਰ ਦੇ ਅੰਦਰ ਪਹੁੰਚ ਰਿਹਾ ਸੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਲੈ ਕੇ ਲੋਕਾਂ ਵੱਲੋਂ ਕਈ ਕੁਮੈਂਟਸ ਕੀਤੇ ਗਏ ਹਨ। ਕੁਮੈਂਟ ਕਰਦੇ ਹੋਏ ਕੁਝ ਲੋਕਾਂ ਨੇ ਕਿਹਾ ਕਿ ਸਨਰੂਫ ਵਾਲੀ ਗੱਡੀ ਨਹੀਂ ਖਰੀਦਣੀ ਚਾਹੀਦੀ।
ਹਾਲਾਂਕਿ, ਇਸ ਤੋਂ ਬਾਅਦ ਮਹਿੰਦਰਾ ਕੰਪਨੀ ਦੁਆਰਾ ਵੀ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਚਿੱਟੇ ਰੰਗ ਦੀ ਸਕਾਰਪੀਓ-ਐੱਨ ਨੂੰ ਉਸੇ ਝਰਨੇ ਦੇ ਹੇਠਾਂ ਲਿਜਾਇਆ ਗਿਆ, ਜਿਸ ਝਰਨੇ ਦੀ ਵਾਇਰਲ ਵੀਡੀਓ ਵਾਲੀ ਸਕਾਰਪੀਓ-ਐੱਨ ਨੂੰ ਲਿਜਾਇਆ ਗਿਆ ਸੀ। ਇਹ ਵੀਡੀਓ ਲਗਭਗ ਇਕ ਮਿੰਟ ਦੀ ਹੈ, ਜਿਸ ਰਾਹੀਂ ਕੰਪਨੀ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਕਾਰਪੀਓ-ਐੱਨ ਦੀ ਸਨਰੂਫ 'ਚ ਕੋਈ ਕਮੀ ਨਹੀਂ ਹੈ।
ਵੀਡੀਓ ਸ਼ੇਅਰ ਕਰਕੇ ਮਹਿੰਦਰਾ ਨੇ ਲਿਖਿਆ ਕਿ ਨਿਊ ਸਕਾਰਪੀਓ-ਐੱਨ ਦੇ ਜੀਵਨ ਦਾ ਬਸ ਇਕ ਹੋਰ ਦਿਨ। ਇਸਦੇ ਨਾਲ ਹੀ ਮਹਿੰਦਰਾ ਨੇ ਇਹ ਵੀ ਕਿਹਾ ਕਿ ਵੀਡੀਓ ਨੂੰ ਪ੍ਰੋਫੈਸ਼ਨਲਸ ਦੀ ਦੇਖਰੇਖ 'ਚ ਬਣਾਇਆ ਗਿਆ ਹੈ, ਖੁਦ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੋ।
455 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ, ਰੋਜ਼ ਮਿਲਦਾ ਹੈ 3GB ਡਾਟਾ
NEXT STORY