ਆਟੋ ਡੈਸਕ– ਮਹਿੰਦਰਾ ਨੇ ਆਖਿਰਕਾਰ ਭਾਰਤੀ ਬਾਜ਼ਾਰ ’ਚ ਆਪਣੇ ਟ੍ਰਿਓ ਜ਼ੋਰ (Treo Zor) ਇਲੈਕਟ੍ਰਿਕ ਥ੍ਰੀ-ਵ੍ਹੀਲਰ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 2.73 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ ਤਿੰਨ ਮਾਡਲਾਂ - ਪਿਕਅਪ, ਡਿਲਿਵਰੀ ਵੈਨ ਅਤੇ ਫਲੈਟ ਬੈੱਡ ’ਚ ਖ਼ਰੀਦਿਆ ਜਾ ਸਕੇਗਾ। ਇਸ ਇਲੈਕਟ੍ਰਿਕ ਥ੍ਰੀ-ਵ੍ਹੀਲਰ ਦੀ ਡਿਲਿਵਰੀ ਦਸੰਬਰ ਤੋਂ ਦੇਸ਼ ਭਰ ’ਚ ਸ਼ੁਰੂ ਹੋਣ ਵਾਲੀ ਹੈ।
ਮਹਿੰਦਰਾ ਟ੍ਰਿਓ ਜ਼ੋਰ ਨੂੰ ਲਾਂਚ ਕਰਦੇ ਹੋਏ ਕੰਪਨੀ ਨੇ ਕਿਹਾ ਹੈ ਕਿ ਇਹ ਇਲੈਕਟ੍ਰਿਕ ਥ੍ਰੀ-ਵ੍ਹੀਲਰ ਡੀਜ਼ਲ ਕਾਰਗੋ ਦੇ ਮੁਕਾਬਲੇ ਹਰ ਸਾਲ ਮਾਲਕ ਦੇ 60,000 ਰੁਪਏ ਤਕ ਵਜਾ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਓਨਰ ਬਚਤ ਨਾਲ ਹੀ ਸਿਰਫ 5 ਸਾਲਾਂ ’ਚ ਇਕ ਨਵਾਂ ਟ੍ਰਿਓ ਜ਼ੋਰ ਖ਼ਰੀਦ ਸਕਦਾ ਹੈ।
ਇਕ ਚਾਰਜ ’ਚ ਤੈਅ ਕਰੇਗਾ 125 ਕਿਲੋਮੀਟਰ ਦਾ ਸਫਰ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਮਹਿੰਦਰਾ ਟ੍ਰਿਓ ਜ਼ੋਰ ਇਕ ਚਾਰਜ ’ਚ 125 ਕਿਲੋਮੀਟਰ ਦਾ ਰਸਤਾ ਤੈਅ ਕਰਨ ’ਚ ਮਦਦ ਕਰਦਾ ਹੈ ਅਤੇ ਇਸ ਵਿਚ ਲੱਗੀ ਮੋਟਰ 42 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਹੈ। ਇਸ ਦੀ ਪੇਲੋਡ ਸਮਰੱਥਾ 550 ਕਿਲੋਗ੍ਰਾਮ ਹੈ। ਇਸ ਵਿਚ ਸਪੀਡ ਵਧਾਉਣ ਲਈ ਬੂਸਟ ਮੋਡ ਵੀ ਦਿੱਤਾ ਗਿਆ ਹੈ।
ਇਸ ਦੀ ਇਕ ਹੋ ਖ਼ਾਸੀਅਤ ਹੈ ਕਿ ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ 2216 ਮਿ.ਮੀ. ਦਾ ਵ੍ਹੀਲਬੇਸ ਦਿੱਤਾ ਗਿਆ ਹੈ। ਭਾਰਤੀ ਸੜਕਾਂ ’ਤੇ ਬਿਹਤਰ ਰਾਈਡ ਲਈ ਇਸ ਵਿਚ 30.48 ਸੈਂਟੀਮੀਟਰ ਦੇ ਟਾਇਰ ਲਗਾਏ ਗਏ ਹਨ ਜੋ ਲਾਰਜੈਸਟ ਇਨ ਇੰਡਸਟਰੀ ਹਨ।
ਬੈਟਰੀ ਨੂੰ ਲੈ ਕੇ ਕੰਪਨੀ ਨੇ ਕੀਤਾ ਇਹ ਦਾਅਵਾ
ਇਸ ਇਲੈਕਟ੍ਰਿਕ ਥ੍ਰੀ-ਵ੍ਹੀਲਰ ’ਚ ਲੱਗੀ ਬੈਟਰੀ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 1.50 ਲੱਖ ਕਿਲੋਮੀਟਰ ਦਾ ਰਸਤਾ ਤੈਅ ਕਰਨ ’ਚ ਮਦਦ ਕਰੇਗੀ ਅਤੇ ਰੱਖ-ਰਖਾਅ ਮੁਕਤ ਰਾਈਡ ਪ੍ਰਦਾਨ ਕਰਵਾਏਗੀ। ਮਹਿੰਦਰਾ ਟ੍ਰਿਓ ਨੂੰ 15 ਐਂਪੀਅਰ ਦੇ ਸਾਕੇਟ ਨਾਲ ਚਾਰਜ ਕੀਤਾ ਜਾ ਸਕਦਾ ਹੈ। ਮਹਿੰਦਰਾ ਟ੍ਰਿਓ ’ਚ ਆਟੋਮੈਟਿਕ ਗਿਅਰਬਾਕਸ ਲਗਾਇਆ ਗਿਆ ਹੈ।
ਮਾਡਰਨ ਡਿਜ਼ਾਇਨ
ਮਹਿੰਦਰਾ ਟ੍ਰਿਓ ਨੂੰ ਬੇਹੱਦ ਹੀ ਮਾਡਰਨ ਡਿਜ਼ਾਇਨ ਨਾਲ ਬਣਾਇਆ ਗਿਆ ਹੈ ਅਤੇ ਇਸ ਵਿਚ ਡਿਊਲ ਟੋਨ ਐਕਸਟੀਰੀਅਰ ਦਿੱਤਾ ਗਿਆ ਹੈ ਜਿਸ ਕਾਰਨ ਇਹ ਅਲੱਗ ਤੋਂ ਪਛਾਣੀ ਜਾ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਕੈਬਿਨ ਅਤੇ ਸੀਟ ਨੂੰ ਡਰਾਈਵਰ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿਚ ਕਲਾਊਡ ਆਧਾਰਿਤ ਕੁਨੈਕਟੀਵਿਟੀ ਤਕਨੀਕ ਵੀ ਮਿਲਦੀ ਹੈ ਜਿਸ ਨਾਲ ਵਾਹਨ ਦੀ ਰੇਂਜ, ਸਪੀਡ, ਲੋਕੇਸ਼ਨ ਆਦਿ ਦੀ ਜਾਣਕਾਰੀ ਲਈ ਜਾ ਸਕਦੀ ਹੈ।
ਹੋਰ ਫੀਚਰਜ਼
ਮਹਿੰਦਰਾ ਟ੍ਰਿਓ ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਟੈਲੀਮੈਟਿਕ ਯੂਨਿਟ ਅਤੇ ਜੀ.ਪੀ.ਐੱਸ., ਡਰਾਈਵਿੰਗ ਮੋਡ, ਇਕੋਮੋਨੀ ਅਤੇ ਬੂਸਟ ਮੋਡ, 12 ਵਾਲਟ ਸਾਕੇਟ, ਰਿਵਰਸ ਬਜਰ ਅਤੇ ਹਜ਼ਾਰਡ ਇੰਡੀਕੇਟਰ ਆਦਿ ਸੁਵਿਧਾਵਾਂ ਮਿਲਦੀਆਂ ਹਨ।
ਰੀਅਲਮੀ ਦੀ ਧੂਮ, ਸਭ ਤੋਂ ਤੇਜ਼ੀ ਨਾਲ ਵੇਚ ਦਿੱਤੇ 5 ਕਰੋੜ ਸਮਾਰਟਫੋਨ
NEXT STORY