ਜਲੰਧਰ- ਸੁਜ਼ੂਕੀ ਮੋਟਰਸਾਈਕਲਸ ਇੰਡੀਆ ਨੇ ਭਾਰਤ 'ਚ ਆਪਣੇ Hayabusa ਸੁਪਰਬਾਈਕ ਦੀ ਅਸੈਂਬਲਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਨੂੰ ਆਪਣੇ ਗੁੜਗਾਂਓ ਪਲਾਂਟ 'ਚ ਬਣਾਉਣਾ ਸ਼ੁਰੂ ਕੀਤਾ ਹੈ। ਬਿਹਤਰੀਨ ਕਰਮਚਾਰੀਆਂ ਵੱਲੋਂ ਇਸ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਆਕਰਸ਼ਕ ਬਣਾਇਆ ਜਾਵੇਗਾ।
ਇਸ ਦੀ ਅਸੈਂਬਲਿੰਗ ਨੂੰ ਤਿੰਨ ਭਾਗਾ 'ਚ ਵੰਡਿਆਂ ਗਿਆ ਹੈ। ਪਹਿਲੀ ਅਸੈਂਬਲੀ 'ਚ ਇੰਜਣ ਨੂੰ ਚੈੱਸੀ 'ਤੇ ਲਗਾਇਆ ਜਾਵੇਗਾ, ਦੂਜੀ ਅਸੈਂਬਲੀ 'ਚ ਫਲੂਡ, ਮਕੈਨਿਕਲ ਅਤੇ ਇਲੈਕਟ੍ਰਿਕਲ ਐਲਿਮੈਂਟਸ ਲਗਾਏ ਜਾਣਗੇ ਅਤੇ ਅਖੀਰ 'ਚ ਇਸ 'ਤੇ ਬਾਡੀਵਰਕ ਕੀਤਾ ਜਾਵੇਗਾ। ਭਾਰਤ 'ਚ ਤਿਆਰ ਹੋਣ ਵਾਲੀ ਇਹ ਬਾਈਕ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹੇਗੀ ਅਤੇ ਈਸ ਦੀ ਕੀਮਤ 13.57 ਲੱਖ (ਐਕਸ-ਸ਼ੋਅਰੂਮ ਦਿੱਲੀ) ਹੋਵੇਗੀ।
ਡੈੱਲ ਨੇ ਭਾਰਤ 'ਚ ਲਾਂਚ ਕੀਤੇ ਨਵੇਂ ਟੂ-ਇੰਨ-ਵਨ ਹਾਈਬ੍ਰਿਡ ਲੈਪਟਾਪ
NEXT STORY